ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿਲੰਗਾਨਾ ’ਚ 2034 ਤੱਕ ਸੱਤਾ ’ਚ ਰਹੇਗੀ ਕਾਂਗਰਸ: ਰੈੱਡੀ

ਜੁਬਲੀ ਹਿੱਲਜ਼ ਸੀਟ ’ਤੇ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਜ਼ਮਾਨਤ ਜ਼ਬਤ ਹੋਣ ਦਾ ਦਾਅਵਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਏ ਰੇਵੰਤ ਰੈੱਡੀ।
Advertisement

ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਅੱਜ ਭਰੋਸਾ ਜਤਾਇਆ ਕਿ ਕਾਂਗਰਸ ਸੂਬੇ ਵਿੱਚ 2034 ਤੱਕ ਸੱਤਾ ’ਚ ਰਹੇਗੀ। ਇੱਥੇ ਪ੍ਰੈੱਸ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਰੈੱਡੀ ਨੇ ਵਿਰੋਧੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ ਆਰ ਐੱਸ) ਦੀ ਆਲੋਚਨਾ ਕੀਤੀ।

ਸ੍ਰੀ ਰੈੱਡੀ ਨੇ ਬੀ ਆਰ ਐੱਸ ’ਤੇ ਦੋਸ਼ ਲਗਾਇਆ ਕਿ ਉਹ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲਗਪਗ ਦੋ ਲੱਖ ਕਰੋੜ ਰੁਪਏ ਦਾ ਔਸਤ ਸਾਲਾਨਾ ਮਾਲੀਆ ਕਮਾਉਣ ਦੇ ਬਾਵਜੂਦ ਹੈਦਰਾਬਾਦ ਵਿੱਚ ਕੁਝ ਫਲਾਈਓਵਰਾਂ ਸਣੇ ਕਈ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਤਿਲੰਗਾਨਾ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉਦਯੋਗਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ’ਤੇ ਗੁਜਰਾਤ ਵੱਲ ਮੋੜਿਆ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਦਾ ਕੇਂਦਰ ਨਾਲ ਲੜਨ ਦਾ ਕੋਈ ਇਰਾਦਾ ਨਹੀਂ ਹੈ।

Advertisement

ਰੈੱਡੀ ਨੇ ਕਿਹਾ, ‘‘1994 ਤੋਂ 2004 ਤੱਕ ਤੇਲਗੂ ਦੇਸਮ ਪਾਰਟੀ (ਟੀ ਡੀ ਪੀ) ਨੇ 10 ਸਾਲਾਂ ਤੱਕ ਸ਼ਾਸਨ ਕੀਤਾ ਅਤੇ 2004 ਤੋਂ 2014 ਤੱਕ ਕਾਂਗਰਸ (ਤਤਕਾਲੀ) ਸਾਂਝੇ ਆਂਧਰਾ ਪ੍ਰਦੇਸ਼ ਵਿੱਚ ਸੀ। 2014 ਤੋਂ ਬੀ ਆਰ ਐੱਸ ਨੇ ਲਗਪਗ 10 ਸਾਲਾਂ ਤੱਕ ਤਿਲੰਗਾਨਾ ’ਤੇ ਸ਼ਾਸਨ ਕੀਤਾ ਅਤੇ 2024 ਤੋਂ 2034 ਤੱਕ ਮੁੜ ਤੋਂ ਕਾਂਗਰਸ ਸੱਤਾ ਵਿੱਚ ਰਹੇਗੀ। ਇਹ ਲੋਕਾਂ ਵੱਲੋਂ ਦਿੱਤਾ ਗਿਆ ਸਪੱਸ਼ਟ ਬਹੁਮੱਤ ਹੈ।’’ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਕਾਂਗਰਸ ਜੁਬਲੀ ਹਿੱਲਜ਼ ਵਿਧਾਨ ਸਭਾ ਸੀਟ ’ਤੇ ਹੋ ਰਹੀ ਜ਼ਿਮਨੀ ਚੋਣ ਵਿੱਚ ਜਿੱਤ ਦਰਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ; ਬੀ ਆਰ ਐੱਸ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।

 

ਬੀ ਆਰ ਐੱਸ ’ਤੇ ਭਾਜਪਾ ਦਾ ਸਮਰਥਨ ਕਰਨ ਦੇ ਦੋਸ਼

ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਦੋਸ਼ ਲਗਾਇਆ ਕਿ ਬੀ ਆਰ ਐੱਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਸਿੱਧੇ ਤੌਰ ’ਤੇ ਭਾਜਪਾ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ, ‘‘ਚੰਦਰਸ਼ੇਖਰ ਰਾਓ ਦੀ ਧੀ ਖ਼ੁਦ ਕਹਿੰਦੀ ਹੈ ਕਿ ਬੀ ਆਰ ਐੱਸ ਦਾ ਭਾਜਪਾ ’ਚ ਰਲੇਵਾਂ ਸ਼ੁਰੂ ਹੋ ਗਿਆ ਹੈ। ਬੀ ਆਰ ਐੱਸ ਨਾ ਸਿਰਫ਼ ਅਤੀਤ ਹੈ- ਉਸ ਦਾ ਕੋਈ ਭਵਿੱਖ ਨਹੀਂ। ਉਸ ਦਾ 25 ਸਾਲਾਂ ਦਾ ਜੀਵਨ ਖ਼ਤਮ ਹੋ ਚੁੱਕਾ ਹੈ।’’ ਆਪਣੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਾਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਪਿਛਲੀ ਬੀ ਆਰ ਐੱਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸੇ ਵੀ ਯੋਜਨਾ ਨੂੰ ਬੰਦ ਨਹੀਂ ਕੀਤਾ ਹੈ ਅਤੇ ਕੁਝ ਦਾ ਵਿਸਤਾਰ ਕੀਤਾ ਗਿਆ ਹੈ।

Advertisement
Show comments