ਕਾਂਗਰਸ ਨੇ ਸੱਤਾ ’ਚ ਹੁੰਦਿਆਂ ਅਤਿਵਾਦ ਵਿਰੁੱਧ ਲੜਾਈ ਨੂੰ ਕਮਜ਼ੋਰ ਕੀਤਾ: ਮੋਦੀ
ਐੱਨ ਐੱਮ ਆਈ ਏ ਦਾ ਪਹਿਲਾ ਗੇੜ 19,650 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਦਸੰਬਰ ਵਿੱਚ ਚਾਲੂ ਹੋ ਜਾਵੇਗਾ। ਇਹ ਦੇਸ਼ ਦਾ ਸਭ ਤੋਂ ਵੱਡਾ ‘ਗਰੀਨਫੀਲਡ’ ਹਵਾਈ ਅੱਡਾ ਹੈ। ਇਸ ਤੋਂ ਪਹਿਲਾਂ, ਮੋਦੀ ਨੂੰ ਲੈ ਕੇ ਜਹਾਜ਼ ਬਾਦਅ ਦੁਪਹਿਰ ਕਰੀਬ 2.40 ਵਜੇ ਨਵੇਂ ਹਵਾਈ ਅੱਡੇ ’ਤੇ ਉਤਰਿਆ। ਇਹ ਮੁੰਬਈ ਖੇਤਰ ਦਾ ਦੂਜਾ ਹਵਾਈ ਅੱਡਾ ਹੈ। ਮੋਦੀ ਨੇ ਹਵਾਬਾਜ਼ੀ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ, ‘‘ਮੁੰਬਈ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਕਿਉਂਕਿ ਸ਼ਹਿਰ ਨੂੰ ਹੁਣ ਆਪਣਾ ਦੂਜਾ ਹਵਾਈ ਅੱਡਾ ਮਿਲ ਗਿਆ ਹੈ, ਜਿਸ ਨਾਲ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਯੂਰਪ ਅਤੇ ਅਮਰੀਕਾ ਦੀਆਂ ਸੁਪਰਮਾਰਕੀਟਾਂ ਨਾਲ ਜੁੜਨ ਵਿੱਚ ਵੀ ਮਦਦ ਮਿਲੇਗੀ।’’ ਇਸ ਪ੍ਰਾਜੈਕਟ ਨੂੰ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਿਟਡ (ਐੱਨ ਐੱਮ ਆਈ ਏ ਐੱਲ) ਵੱਲੋਂ ਕਈ ਗੇੜਾਂ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ। ਇਸ ਕੰਪਨੀ ਵਿੱਚ ਅਡਾਨੀ ਸਮੂਹ ਦੀ 74 ਫੀਸਦ ਹਿੱਸੇਦਾਰੀ ਹੈ।
ਇਸ ਮੌਕੇ ਹਾਜ਼ਰ ਉਦਯੋਗਪਤੀ ਗੌਤਮ ਅਡਾਨੀ ਨੇ ਨਵੀਂ ਮੁੰਬਈ ਵਿੱਚ ਬਣੇ ਆਪਣੇ ਸਮੂਹ ਦੇ ਕੌਮਾਂਤਰੀ ਹਵਾਈ ਅੱਡੇ ਦੀ ਤੁਲਨਾ ‘ਕਮਲ’ ਨਾਲ ਕਰਦੇ ਹੋਏ ਕਿਹਾ ਕਿ ਇਹ ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ਦੇ ਨਾਲ ਭਾਰਤ ਦੇ ਭਵਿੱਖ ਦਾ ਦਾਖ਼ਲਾ ਦੁਆਰ ਸਾਬਿਤ ਹੋਵੇਗਾ। ‘ਲਿੰਕਡਇਨ’ ਉੱਤੇ ਲਿਖੇ ਆਪਣੇ ਲੇਖ ਵਿੱਚ ਅਡਾਨੀ ਨੇ ਇਸ ਨੂੰ ਭਾਰਤ ਦੇ ਬੁਨਿਆਦੀ ਢਾਂਚੇ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ’ਚ ਇਕ ਇਤਿਹਾਸਕ ਪਲ ਕਰਾਰ ਦਿੱਤਾ।
ਇਸੇ ਦੌਰਾਨ ਮੋਦੀ ਨੇ ਆਚਾਰੀਆ ਅੱਤਰੇ ਚੌਕ ਤੇ ਕਫ ਪਰੇਡ ਦਰਮਿਆਨ ਮੁੰਬਈ ਮੈਟਰੋ ਲਾਈਨ-3 ਦੇ ਆਖ਼ਰੀ ਗੇੜ ਦਾ ਉਦਘਾਟਨ ਕੀਤਾ, ਜੋ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇਕ ਵੱਡੀ ਪ੍ਰਾਪਤੀ ਹੈ। ਕੁੱਲ 10.99 ਕਿਲੋਮੀਟਰ ਲੰਬੇ ਫੇਜ਼ 2ਬੀ ਹਿੱਸੇ ਦੇ ਉਦਘਾਟਨ ਦੇ ਨਾਲ ਮੁੰਬਈ ਦਾ ਪਹਿਲਾ ਪੂਰਨ ਜ਼ਮੀਨਦੋਜ਼ ਮੈਟਰੋ ਕੌਰੀਡੋਰ ਵੀਰਵਾਰ ਤੋਂ ਚਾਲੂ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਸਥਿਤ ਪ੍ਰੋਗਰਾਮ ਵਾਲੀ ਥਾਂ ਤੋਂ ਮੈਟਰੋ ਕੌਰੀਡੋਰ ਦੇ ਆਖਰੀ ਪੜਾਅ ਦਾ ਆਨਲਾਈਨ ਉਦਘਾਟਨ ਕੀਤਾ।
ਭਾਰਤ ’ਚ ਇਕ ਜੀ ਬੀ ਡੇਟਾ, ਚਾਹ ਦੇ ਕੱਪ ਨਾਲੋਂ ਵੀ ਸਸਤਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੋਬਾਈਲ ਤੋਂ ਲੈ ਕੇ ਸੈਮੀ ਕੰਡਕਟਰ ਅਤੇ ਇਲੈਕਟ੍ਰੌਨਿਕਸ ਖੇਤਰ ਵਿੱਚ ਨਿਵੇਸ਼ ਤੇ ਉਤਪਾਦਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਲੋਕਤੰਤਰੀ ਢਾਂਚਾ, ਕਾਰੋਬਾਰ ਦੀ ਸੌਖ ਅਤੇ ਅਨੁਕੂਲ ਨੀਤੀਆਂ ਕਰ ਕੇ ਭਾਰਤ ਇਕ ਨਿਵੇਸ਼ ਦੇ ਢੁੱਕਵੇਂ ਸਥਾਨ ਵਜੋਂ ਉੱਭਰਿਆ ਹੈ। ਉਨ੍ਹਾਂ ਡਿਜੀਟਲ ਢਾਂਚਾ ਖੇਤਰ ਵਿੱਚ ਹੋਈ ਤਰੱਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਅੱਜ ਇਕ ਜੀ ਬੀ ਡੇਟਾ, ਚਾਹ ਦੇ ਕੱਪ ਨਾਲੋਂ ਵੀ ਸਸਤਾ ਹੈ। ਉਹ ਇੱਥੇ ਇੰਡੀਆ ਮੋਬਾਈਲ ਕਾਂਗਰਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।