ਕਾਂਗਰਸ ਨੇਤਾ ਸੋਨੀਆ ਗਾਂਧੀ ਸ੍ਰੀਨਗਰ ਪੁੱਜੀ
ਸ੍ਰੀਨਗਰ, 26 ਅਗਸਤ ਕਾਂਗਰਸ ਆਗੂ ਸੋਨੀਆ ਗਾਂਧੀ ਅੱਜ ਨਿੱਜੀ ਦੌਰੇ 'ਤੇ ਸ੍ਰੀਨਗਰ ਪਹੁੰਚੀ। ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਆਪਣੇ ਹਫ਼ਤੇ ਦੇ ਲੱਦਾਖ ਦੌਰੇ ਤੋਂ ਬਾਅਦ ਇੱਥੇ ਪੁੱਜੇ ਹੋਏ ਹਨ। ਹਵਾਈ ਅੱਡੇ 'ਤੇ ਪਹੁੰਚਣ 'ਤੇ ਸ੍ਰੀਮਤੀ ਸੋਨੀਆ ਦਾ ਕਾਂਗਰਸ ਕੇਂਦਰੀ...
Advertisement
Advertisement
ਸ੍ਰੀਨਗਰ, 26 ਅਗਸਤ
ਕਾਂਗਰਸ ਆਗੂ ਸੋਨੀਆ ਗਾਂਧੀ ਅੱਜ ਨਿੱਜੀ ਦੌਰੇ 'ਤੇ ਸ੍ਰੀਨਗਰ ਪਹੁੰਚੀ। ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਆਪਣੇ ਹਫ਼ਤੇ ਦੇ ਲੱਦਾਖ ਦੌਰੇ ਤੋਂ ਬਾਅਦ ਇੱਥੇ ਪੁੱਜੇ ਹੋਏ ਹਨ। ਹਵਾਈ ਅੱਡੇ 'ਤੇ ਪਹੁੰਚਣ 'ਤੇ ਸ੍ਰੀਮਤੀ ਸੋਨੀਆ ਦਾ ਕਾਂਗਰਸ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਰ ਰਸੂਲ ਵਾਨੀ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਸਵਾਗਤ ਕੀਤਾ। ਕਾਂਗਰਸ ਦੇ ਸੀਨੀਅਰ ਨੇਤਾ ਨੇ ਦੱਸਿਆ ਕਿ ਸੋਨੀਆ ਨੇ ਆਪਣੇ ਆਉਣ ਤੋਂ ਤੁਰੰਤ ਬਾਅਦ ਨਿਜੀਨ ਝੀਲ ਦਾ ਦੌਰਾ ਕੀਤਾ ਅਤੇ ਕਿਸ਼ਤੀ ਦੀ ਸਵਾਰੀ ਦਾ ਆਨੰਦ ਲਿਆ। ਪਾਰਟੀ ਨੇਤਾ ਨੇ ਕਿਹਾ ਕਿ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਵੀ ਇਥੇ ਪੁੱਜਣ ਦੀ ਸੰਭਾਵਨਾ ਹੈ। ਪਰਿਵਾਰ ਦੇ ਐਤਵਾਰ ਨੂੰ ਗੁਲਮਰਗ ਆਉਣ ਦੀ ਸੰਭਾਵਨਾ ਹੈ।
Advertisement