ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਨੁੂੰ ਦੇਸ਼ ਦੀ ਨਿਆਂਇਕ ਪ੍ਰਕਿਰਿਆ ’ਤੇ ਭਰੋਸਾ ਨਹੀਂ: ਭਾਜਪਾ

'ਕਾਂਗਰਸ ਪਾਰਟੀ ਅਜੇ ਵੀ ਐਮਰਜੈਂਸੀ ਮਾਨਸਿਕਤਾ ਵਾਲੀ ਪਾਰਟੀ: ਸਿਨਹਾ
Advertisement

 

ਰੋਬਰਟ ਵਾਡਰਾ ਖ਼ਿਲਾਫ਼ ਕਾਰਵਾਈ ਸਬੰਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਸਰਕਾਰ ਵਿਰੁੱਧ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਬਿਆਨ ਇਹ ਜ਼ਾਹਿਰ ਕਰਦਾ ਹੈ ਕਿ ਪਾਰਟੀ ਅਜੇ ਵੀ ‘ਐਮਰਜੈਂਸੀ ਮਾਈਂਡਸੈੱਟ’ ਵਿੱਚ ਯਕੀਨ ਰੱਖਦੀ ਹੈ ਅਤੇ ਨਿਆਂਇਕ ਪ੍ਰਕਿਰਿਆ ਦੀ ਪਰਵਾਹ ਨਹੀਂ ਕਰਦੀ।

Advertisement

ਜ਼ਿਕਰਯੋਗ ਹੈ ਕਿ ਗਾਂਧੀ ਨੇ ਸ਼ੁੱਕਰਵਾਰ ਨੂੰ ਸਰਕਾਰ ’ਤੇ ਵਾਡਰਾ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਕੇ ਕਾਰਵਾਈ ਕਰਨ ਦਾ ਦੋਸ਼ ਲਾਇਆ ਸੀ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਇੱਕ ਜ਼ਮੀਨ ਸੌਦੇ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਭਾਜਪਾ ਦੇ ਬੁਲਾਰੇ ਤੁਹੀਨ ਸਿਨਹਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਾਇਆ ਕਿ ਰਾਹੁਲ ਗਾਂਧੀ ਆਪਣੇ ਭਣੋਈਏ ਦੇ ਕਾਲੇ ਕੰਮਾਂ ਤੋਂ ਚੰਗੀ ਤਰ੍ਹਾਂ ਵਾਕਿਫ਼(ਜਾਣੂ) ਹਨ ਅਤੇ ਹੋ ਸਕਦਾ ਉਹ ਵੀ ਇਸ ਸਭ ਵਿੱਚ ਸ਼ਾਮਿਲ ਹੋਣ। ਸਿਨਹਾ ਨੇ ਰਾਹੁਲ ਗਾਂਧੀ ਵੱਲੋਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੁੂੰ ਗ੍ਰਿਫ਼ਤਾਰੀ ਦੀਆਂ ਧਮਕੀਆਂ ਦੇਣ ਵਾਲੇ ਬਿਆਨ ਦੀ ਵੀ ਨਿੰਦਾ ਕੀਤੀ।

ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿਨਹਾ ਨੇ ਕਿਹਾ, ‘‘ਰੌਬਰਟ ਵਾਡਰਾ ਮਾਮਲੇ ਅਤੇ ਅਸਾਮ ਦੇ ਮੁੱਖ ਮੰਤਰੀ ਬਾਰੇ ਦਿੱਤੇ ਉਨ੍ਹਾਂ ਦੇ ਇਹ ਬਿਆਨ ਇਹ ਦਰਸਾਉਂਦੇ ਹਨ ਕਿ ਕਾਂਗਰਸ ਨੁੂੰ ਨਿਆਂਇਕ ਪ੍ਰਕਿਰਿਆ ਅਤੇ ਜਾਂਚ ਪ੍ਰਕਿਰਿਆ ਵਿਚ ਬਿਲਕੁਲ ਯਕੀਨ ਨਹੀਂ ਹੈ।’’ ਉਨ੍ਹਾਂ ਕਿਹਾ,‘‘ਕਾਂਗਰਸ ਪਾਰਟੀ ‘ਐਮਰਜੈਂਸੀ ਮਾਈਂਡਸੈੱਟ’ ਤੇ ਦੇਸ਼ ਨੁੂੰ ਗੁੰਮਰਾਹ ਕਰਨ ਵਿੱਚ ਯਕੀਨ ਰੱਖਦੀ ਹੈ। ਜਿਸ ਤਰ੍ਹਾਂ 50 ਸਾਲ ਪਹਿਲਾਂ ਇੰਦਰਾ ਗਾਂਧੀ ਸਰਕਾਰ ਵੱਲੋਂ 25 ਜੂਨ 1975 ਨੁੂੰ ਐਮਰਜੈਂਸੀ ਲਾਈ ਗਈ ਸੀ, ਜੋ 21 ਮਹੀਨਿਆਂ ਤੱਕ ਬਰਕਰਾਰ ਰਹੀ।’’

ਸਿਨਹਾ ਨੇ ਕਿਹਾ, ‘‘ਸਰਮਾ ਇੱਕ ਚੁਣੇ ਹੋਏ ਮੁੱਖ ਮੰਤਰੀ ਹਨ ਤੇ ਉਨ੍ਹਾਂ ਵਿਰੁੱਧ ਕੋਈ ਦੋਸ਼ ਨਹੀਂ ਹਨ, ਅਸੀਂ ਰਾਹੁਲ ਗਾਂਧੀ ਨੁੂੰ ਪੁੱਛਦੇ ਹਾਂ ਕਿ ਤੁਸੀਂ ਕਿਸੇ ਨੁੂੰ ਵੀ ਚੁੱਕ ਕੇ ਜੇਲ੍ਹ ਵਿੱਚ ਸੁੱਟ ਦਿਓਂਗੇ?’’

ਗ਼ੌਰਤਲਬ ਹੈ ਕਿ ਬੁੱਧਵਾਰ ਨੁੂੰ ਅਸਾਮ ਦੇ ਛਾਏਗਾਓਂ ਵਿੱਚ ਪਾਰਟੀ ਵਰਕਰਾਂ ਨੁੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਰਮਾ ਸਮਝਦੇ ਹਨ ਕਿ ਉਹ ਬਾਦਸ਼ਾਹ ਹਨ, ਪਰ ਉਨ੍ਹਾਂ ਨੁੂੰ ਭ੍ਰਿਸ਼ਟਾਚਾਰ ਲਈ ਸੂਬੇ ਦੇ ਲੋਕ ਜੇਲ੍ਹ ਭੇਜਣਗੇ। -ਪੀਟੀਆਈ

Advertisement
Show comments