ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਨੂੰ ਬਿਹਾਰੀਆਂ ਦਾ ਅਪਮਾਨ ਕਰਨ ’ਚ ਮਜ਼ਾ ਆਉਂਦਾ ਹੈ; ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕੇਰਲ ਕਾਂਗਰਸ 'ਤੇ ਸਾਧਿਆ ਨਿਸ਼ਾਨਾ

  ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਸ਼ੁੱਕਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਨੂੰ ਬਿਹਾਰ ਅਤੇ ਇਸ ਦੇ ਲੋਕਾਂ ਦਾ ਅਪਮਾਨ ਕਰਨ 'ਚ ਆਨੰਦ ਆਉਂਦਾ ਹੈ। ਇਹ ਟਿੱਪਣੀ ਕੇਰਲ ਕਾਂਗਰਸ ਯੂਨਿਟ ਵੱਲੋਂ ਇੱਕ ਵਿਵਾਦਪੂਰਨ 'ਐਕਸ' ਪੋਸਟ ਸਾਂਝੀ ਕਰਨ...
Advertisement

 

ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਸ਼ੁੱਕਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਪਾਰਟੀ ਨੂੰ ਬਿਹਾਰ ਅਤੇ ਇਸ ਦੇ ਲੋਕਾਂ ਦਾ ਅਪਮਾਨ ਕਰਨ 'ਚ ਆਨੰਦ ਆਉਂਦਾ ਹੈ। ਇਹ ਟਿੱਪਣੀ ਕੇਰਲ ਕਾਂਗਰਸ ਯੂਨਿਟ ਵੱਲੋਂ ਇੱਕ ਵਿਵਾਦਪੂਰਨ 'ਐਕਸ' ਪੋਸਟ ਸਾਂਝੀ ਕਰਨ ਤੋਂ ਬਾਅਦ ਆਈ ਹੈ, ਜਿਸ ਵਿੱਚ ਲਿਖਿਆ ਸੀ, ‘‘ਬੀੜੀਆਂ ਅਤੇ ਬਿਹਾਰ ਦੋਵੇਂ 'ਬੀ' ਅੱਖਰ ਨਾਲ ਸ਼ੁਰੂ ਹੁੰਦੇ ਹਨ।’’

Advertisement

ਹਾਲਾਂਕਿ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਰਾਏ ਨੇ ਕਿਹਾ ਕਿ ਬਿਹਾਰ ਦੇ ਲੋਕ ਹਰ ਉਸ ਵਿਅਕਤੀ ਨੂੰ ਸਬਕ ਸਿਖਾਉਣਗੇ, ਜਿਸਦਾ ਇਰਾਦਾ ਬਿਹਾਰ ਅਤੇ ਇਸ ਦੀ ਖ਼ੁਦਦਾਰੀ ਨੂੰ ਠੇਸ ਪਹੁੰਚਾਉਣ ਦਾ ਹੈ। ਨਿਤਿਆਨੰਦ ਰਾਏ ਨੇ ਕਿਹਾ, “ਦੇਸ਼ ਭਰ ਦੇ ਕਾਂਗਰਸ ਆਗੂ ਅਤੇ ਬਿਹਾਰ ਦੇ ਸਾਰੇ ਆਰਜੇਡੀ ਆਗੂ ਬਿਹਾਰੀਆਂ ਦਾ ਅਪਮਾਨ ਕਰਕੇ ਮਜ਼ਾ ਲੈਂਦੇ ਹਨ। ਉਨ੍ਹਾਂ ਨੂੰ ਬਿਹਾਰੀਆਂ ਅਤੇ ਬਿਹਾਰ ਦੇ ਮਾਣ ਨੂੰ ਜ਼ਲੀਲ ਕਰਨ ਵਿੱਚ ਮਾਣ ਹੈ। ਬਿਹਾਰ ਦੇ ਲੋਕ ਅਜਿਹੇ ਸਾਰੇ ਲੋਕਾਂ ਨੂੰ ਸਬਕ ਸਿਖਾਉਣਗੇ ਜੋ ਬਿਹਾਰੀਆਂ ਅਤੇ ਉਨ੍ਹਾਂ ਦੀ ਖ਼ੁਦਦਾਰੀ ਨੂੰ ਠੇਸ ਪਹੁੰਚਾਉਂਦੇ ਹਨ... ਉਹ (ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ) ਇਸ ਬਾਰੇ ਕੀ ਕਹਿਣਗੇ, ਉਹ ਹੀ ਉਨ੍ਹਾਂ ਤੋਂ ਇਹ ਸਭ ਕੁਝ ਕਹਾਉਂਦੇ ਹਨ।’’

ਕੇਰਲ ਕਾਂਗਰਸ ਦੀ 'ਐਕਸ' ਪੋਸਟ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਹਾਲ ਹੀ ਦੀਆਂ ਜੀਐੱਸਟੀ ਸੁਧਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿੱਥੇ ਸਿਗਾਰ, ਸਿਗਰਟ ਅਤੇ ਤੰਬਾਕੂ 'ਤੇ ਟੈਕਸ ਦੀਆਂ ਦਰਾਂ 40 ਪ੍ਰਤੀਸ਼ਤ ਤੱਕ ਵਧਾ ਦਿੱਤੀਆਂ ਗਈਆਂ ਸਨ। ਇਸ ਦੇ ਉਲਟ ਬੀੜੀਆਂ 'ਤੇ ਦਰਾਂ 28 ਤੋਂ 18 ਫੀਸਦੀ ਤੱਕ ਘਟਾ ਦਿੱਤੀਆਂ ਗਈਆਂ ਸਨ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਵੀ ਇਸ ਮੁੱਦੇ 'ਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੇ ਅਪਮਾਨ ਤੋਂ ਬਾਅਦ, ਹੁਣ ਬਿਹਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋ ਕਾਂਗਰਸ ਪਾਰਟੀ ਦੇ "ਅਸਲ ਚਰਿੱਤਰ" ਨੂੰ ਦਰਸਾਉਂਦਾ ਹੈ।

ਐੱਨਡੀਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਰਹੂਮ ਮਾਤਾ ਖ਼ਿਲਾਫ਼ ਇੱਕ ਮਹਾਗਠਬੰਧਨ ਸਮਾਗਮ ਵਿੱਚ ਕੀਤੀਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਵੀਰਵਾਰ ਨੂੰ ਬਿਹਾਰ ਬੰਦ ਮਨਾਇਆ।

Advertisement
Show comments