ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੁਵਰਾਜ ਤੇ ਹਰਭਜਨ ਸਣੇ ਚਾਰ ਭਾਰਤੀ ਕ੍ਰਿਕਟਰਾਂ ਖ਼ਿਲਾਫ਼ ਸ਼ਿਕਾਇਤ

ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦਾ ਕ੍ਰਿਕਟਰਾਂ ’ਤੇ ਲੱਗਿਆ ਦੋਸ਼
Advertisement

* ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ਪਾਕਿ ਨੂੰ ਹਰਾਉਣ ਮਗਰੋਂ ਕੀਤਾ ਸੀ ਇਤਰਾਜ਼ਯੋਗ ਮਜ਼ਾਕ

ਨਵੀਂ ਦਿੱਲੀ, 15 ਜੁਲਾਈ

Advertisement

ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਦਿਵਿਆਂਗਾਂ ਦਾ ‘ਮਜ਼ਾਕ’ ਉਡਾਉਣ ਦੇ ਮਾਮਲੇ ਵਿੱਚ ਪੁਲੀਸ ਕੋਲ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਗੁਰਕੀਰਤ ਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਂਪਲਾਇਮੈਂਟ ਫਾਰ ਡਿਸਏਬਲਡ (ਐੱਨਸੀਪੀਈਡੀਪੀ) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਥਾਣੇ ਦੇ ਇੰਚਾਰਜ ਕੋਲ ਇਹ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੈਟਾ ਇੰਡੀਆ ਦੀ ਮੀਤ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ। ਅਲੀ ਨੇ ਸ਼ਿਕਾਇਤ ’ਚ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਦੀ ਮਾਲਕੀ ਵਾਲੀ ਕਪੰਨੀ ਮੈਟਾ ’ਤੇ ਅਜਿਹੀ ਵੀਡੀਓ ਸਾਂਝੀ ਕਰ ਕੇ ਸੂਚਨਾ ਤਕਨਾਲੋਜੀ ਐਕਟ 2000 ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰ ਕਾਲੋਨੀ ਥਾਣੇ ਵਿੱੱਚ ਸ਼ਿਕਾਇਤ ਮਿਲ ਗਈ ਹੈ ਅਤੇ ਇਸ ਨੂੰ ਅਗਲੀ ਜਾਂਚ ਲਈ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਭੇਜਿਆ ਜਾਵੇਗਾ।

ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ‘ਇੰਡੀਆ ਚੈਂਪੀਅਨਜ਼’ ਵੱਲੋਂ ‘ਪਾਕਿਸਤਾਨ ਚੈਂਪੀਅਨਜ਼’ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਰੈਨਾ ਪਿੱਠ ’ਤੇ ਹੱਥ ਰੱਖ ਕੇ ਅਤੇ ਲੰਗੜਾ ਕੇ ਚੱਲਦੇ ਦਿਖਾਈ ਦੇ ਰਹੇ ਹਨ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘‘15 ਦਿਨਾਂ ਦੀ ‘ਲੀਜੈਂਡ ਕ੍ਰਿਕਟ’ ਮਗਰੋਂ ਸਰੀਰ ਦੀ ‘ਤੌਬਾ ਤੌਬਾ’ ਹੋ ਗਈ। ਸਰੀਰ ਦਾ ਹਰ ਅੰਗ ਦੁੱਖ ਰਿਹਾ ਹੈ। ਸਾਡੇ ਭਰਾਵਾਂ ਵਿੱਕੀ ਕੌਸ਼ਲ ਅਤੇ ਕਰਨ ਔਜਲਾ ਨੂੰ ਤੌਬਾ-ਤੌਬਾ ਗੀਤ ਦੇ ਸਾਡੇ ਅੰਦਾਜ਼ ਰਾਹੀਂ ਸਿੱਧੀ ਚੁਣੌਤੀ। ਬਹੁਤ ਸ਼ਾਨਦਾਰ ਗੀਤ ਹੈ।’’ ਅਲੀ ਨੇ ਸ਼ਿਕਾਇਤ ਵਿੱਚ ਕਿਹਾ, ‘‘ਇਹ ਵੀਡੀਓ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ, ਜੋ ਹਰ ਵਿਅਕਤੀ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦੀ ਹੈ।’’ -ਪੀਟੀਆਈ

Advertisement
Tags :
InstagramPunjabi NewsSuresh Raina and Gurkeerat MannYuvraj and Harbhajan