ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੇਅਦਬੀ ਮਾਮਲਾ ਹੱਲ ਨਾ ਹੋਣ ਕਾਰਨ ਜਾਂਚ ਕਮਿਸ਼ਨ ਮਾਯੂਸ

ਕਮਿਸ਼ਨ ਮੁਖੀ ਜਸਟਿਸ ਰਣਜੀਤ ਿਸੰਘ ਨੇ ਨਿਰਾਸ਼ਾ ਜ਼ਾਹਿਰ ਕੀਤੀ
Advertisement

ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਮਾਮਲਿਆਂ ਦਾ ਨਿਬੇੜਾ ਨਾ ਹੋਣ ਕਾਰਨ ਇਸ ਸਬੰਧੀ ਕਾਇਮ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਅੱਜ ਪਟਿਆਲਾ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ’ਚ ਹਿੱਸਾ ਲੈਣ ਪੁੱਜੇ ਜਸਟਿਸ ਰਣਜੀਤ ਸਿੰਘ ਨੇ ਮੀਡੀਆ ਅਤੇ ਹੋਰ ਲੋਕਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਬੇਅਦਬੀ ਮਾਮਲੇ ’ਚ ਸੱਚ ਸਾਹਮਣੇ ਨਾ ਆ ਸਕਣ ’ਤੇ ਦੁੱਖ ਜ਼ਾਹਿਰ ਕੀਤਾ। ਜਾਂਚ ਕਮਿਸ਼ਨ ਨਾਲ ਜੁੜਿਆ ਹੋਣ ਕਰ ਕੇ ਇਸ ਸਮੁੱਚੇ ਘਟਨਾਕ੍ਰਮ ਨੂੰ ਉਨ੍ਹਾਂ ਬਹੁਤ ਨੇੜਿਉਂ ਦੇਖਿਆ ਹੈ, ਜਿਸ ਕਰ ਕੇ ਉਨ੍ਹਾਂ ਨੂੰ ਤਿਆਰ ਰਿਪੋਰਟ ਦੀ ਹੋ ਰਹੀ ਦੁਰਗਤੀ ਬਾਰੇ ਅਫਸੋਸ ਹੋਣਾ ਸੁਭਾਵਿਕ ਹੈ। ਉਹ ਇਸ ਅਤਿ ਗੰਭੀਰ ਤੇ ਸੰਜੀਦਾ ਮਸਲੇ ’ਤੇ ਇਨਸਾਫ਼ ਦੀ ਕੋਈ ਕਿਰਨ ਨਜ਼ਰ ਨਾ ਆਉਂਦੀ ਹੋਣ ਦੀ ਗੱਲ ਵੀ ਬੇਬਾਕੀ ਨਾਲ ਆਖਦੇ ਹਨ। ਉਨ੍ਹਾਂ ਨੂੰ ਕਮਿਸ਼ਨ ਦੀ ਰਿਪੋਰਟ ਨਾਲ ਇਨਸਾਫ਼ ਹੋਣਾ ਮੁਸ਼ਕਲ ਹੀ ਜਾਪ ਰਿਹਾ ਹੈ। ਉਧਰ, ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀਆਂ ਕਰਨ ਵਾਲਿਆਂ ਤੇ ਫਿਰ ਦੋਸ਼ੀਆਂ ਬਾਰੇ ਜਾਣਕਾਰੀ ਸਾਹਮਣੇ ਆਉਣ ’ਤੇ ਵੀ ਇਨਸਾਫ਼ ਨਾ ਕਰਨ ਵਾਲੇ ਹਾਕਮਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਸਬੰਧੀ ਹਾਲਾਤ ਸਾਰਿਆਂ ਦੇ ਸਾਹਮਣੇ ਹਨ। ਇਸ ਕਰ ਕੇ ਸਬੰਧਤ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਇਨਸਾਫ਼ ਯਕੀਨੀ ਬਣਾਉਣ ਤੋਂ ਮੂੰਹ ਨਾ ਮੋੜਨ।

Advertisement

Advertisement
Show comments