ਵਪਾਰਕ ਐੱਲ ਪੀ ਜੀ ਸਿਲੰਡਰ ਦਸ ਰੁਪਏ ਸਸਤਾ
ਜੈੱਟ ਈਂਧਨ ਜਾਂ ਏਵੀਏਸ਼ਨ ਟਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ ਵਿੱਚ ਅੱਜ 5.4 ਫ਼ੀਸਦ ਵਾਧਾ ਕੀਤਾ ਗਿਆ, ਜਦਕਿ ਹੋਟਲਾਂ ਤੇ ਰੈਸਤਰਾਂ ਵਿੱਚ ਵਰਤੀ ਜਾਣ ਵਾਲੀ ਵਪਾਰਕ ਐੱਲ ਪੀ ਜੀ (19 ਕਿਲੋਗ੍ਰਾਮ) ਦਸ ਰੁਪਏ ਪ੍ਰਤੀ ਸਿਲੰਡਰ ਸਸਤੀ ਹੋ ਗਈ ਹੈ।...
Advertisement
ਜੈੱਟ ਈਂਧਨ ਜਾਂ ਏਵੀਏਸ਼ਨ ਟਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ ਵਿੱਚ ਅੱਜ 5.4 ਫ਼ੀਸਦ ਵਾਧਾ ਕੀਤਾ ਗਿਆ, ਜਦਕਿ ਹੋਟਲਾਂ ਤੇ ਰੈਸਤਰਾਂ ਵਿੱਚ ਵਰਤੀ ਜਾਣ ਵਾਲੀ ਵਪਾਰਕ ਐੱਲ ਪੀ ਜੀ (19 ਕਿਲੋਗ੍ਰਾਮ) ਦਸ ਰੁਪਏ ਪ੍ਰਤੀ ਸਿਲੰਡਰ ਸਸਤੀ ਹੋ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਆਲਮੀ ਰੁਝਾਨਾਂ ਮੁਤਾਬਕ ਕੀਮਤਾਂ ਵਿੱਚ ਸੋਧ ਕੀਤੀ ਹੈ। ਕੌਮੀ ਰਾਜਧਾਨੀ ਵਿੱਚ ਐੱਲ ਪੀ ਜੀ ਦੀ ਕੀਮਤ ਦਸ ਰੁਪਏ ਘਟਾ ਕੇ 1580.50 ਰੁਪਏ ਪ੍ਰਤੀ 19 ਕਿਲੋ ਸਿਲੰਡਰ ਕਰ ਦਿੱਤੀ ਹੈ। ਇਹ ਲਗਾਤਾਰ ਦੂਜੀ ਕਟੌਤੀ ਹੈ। ਵਪਾਰਕ ਐੱਲ ਪੀ ਜੀ ਸਿਲੰਡਰ ਪਹਿਲੀ ਨਵੰਬਰ ਨੂੰ ਪੰਜ ਰੁਪਏ ਸਸਤਾ ਕੀਤਾ ਗਿਆ ਸੀ। ਉਧਰ, ਸਰਕਾਰੀ ਤੇਲ ਵਿਕਰੇਤਾਵਾਂ ਅਨੁਸਾਰ ਕੌਮੀ ਰਾਜਧਾਨੀ ਵਿੱਚ ਏ ਟੀ ਐੱਫ ਦੀ ਕੀਮਤ 5,133.75 ਰੁਪਏ ਪ੍ਰਤੀ ਕਿਲੋਲਿਟਰ ਜਾਂ 5.4 ਫੀਸਦ ਵਧ ਕੇ 99,676.77 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ। ਲਗਾਤਾਰ ਤੀਜੀ ਵਾਰ ਕੀਮਤ ਵਧਾਈ ਗਈ ਹੈ। ਪਹਿਲੀ ਨਵੰਬਰ ਨੂੰ ਲਗਪਗ ਇੱਕ ਫ਼ੀਸਦ ਅਤੇ ਪਹਿਲੀ ਅਕਤੂਬਰ ਨੂੰ 3.3 ਫ਼ੀਸਦ ਵਾਧਾ ਕੀਤਾ ਗਿਆ ਸੀ।
Advertisement
