ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਲਿਜੀਅਮ ਵੱਲੋਂ ਹਾਈ ਕੋਰਟ ਦੇ 14 ਜੱਜਾਂ ਦੇ ਤਬਾਦਲਿਆਂ ਦੀ ਸਿਫ਼ਾਰਸ਼

ਭਾਰਤ ਦੇ ਚੀਫ ਜਸਟਿਸ ਬੀਆਰ ਗਵਈ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਦੇ 14 ਜੱਜਾਂ ਦੇ ਤਬਾਦਲਿਆਂ ਦੀ ਸਿਫ਼ਾਰਸ਼ ਕੀਤੀ ਹੈ। ਕੌਲਿਜੀਅਮ ਨੇ 25 ਤੇ 26 ਅਗਸਤ ਨੂੰ ਹੋਈਆਂ ਮੀਟਿੰਗਾਂ ਵਿੱਚ ਇਹ ਫੈਸਲਾ ਲਿਆ। ਕੌਲਿਜੀਅਮ ਵੱਲੋਂ...
Advertisement

ਭਾਰਤ ਦੇ ਚੀਫ ਜਸਟਿਸ ਬੀਆਰ ਗਵਈ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਵੱਖ-ਵੱਖ ਹਾਈ ਕੋਰਟਾਂ ਦੇ 14 ਜੱਜਾਂ ਦੇ ਤਬਾਦਲਿਆਂ ਦੀ ਸਿਫ਼ਾਰਸ਼ ਕੀਤੀ ਹੈ। ਕੌਲਿਜੀਅਮ ਨੇ 25 ਤੇ 26 ਅਗਸਤ ਨੂੰ ਹੋਈਆਂ ਮੀਟਿੰਗਾਂ ਵਿੱਚ ਇਹ ਫੈਸਲਾ ਲਿਆ। ਕੌਲਿਜੀਅਮ ਵੱਲੋਂ ਜਿਨ੍ਹਾਂ ਜੱਜਾਂ ਦੇ ਤਬਾਦਲਿਆਂ ਦੀ ਸਿਫ਼ਾਰਸ਼ ਕੀਤੀ ਗਈ ਹੈ ਉਨ੍ਹਾਂ ਵਿੱਚ ਜਸਟਿਸ ਅਤੁਲ ਸ੍ਰੀਧਰਨ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਛੱਤੀਸਗੜ੍ਹ, ਜਸਟਿਸ ਸੰਜੈ ਅਗਰਵਾਲ ਨੂੰ ਛੱਤੀਸਗੜ੍ਹ ਹਾਈ ਕੋਰਟ ਤੋਂ ਅਲਾਹਾਬਾਦ, ਜਸਟਿਸ ਜੇ ਨਿਸ਼ਾ ਬਾਨੂ ਨੂੰ ਮਦਰਾਸ ਹਾਈ ਕੋਰਟ ਤੋਂ ਕੇਰਲਾ, ਜਸਟਿਸ ਦਿਨੇਸ਼ ਮਹਿਤਾ ਨੂੰ ਰਾਜਸਥਾਨ ਹਾਈ ਕੋਰਟ ਤੋਂ ਦਿੱਲੀ, ਜਸਟਿਸ ਅਵਨੀਸ਼ ਝਿੰਗਨ ਨੂੰ ਰਾਜਸਥਾਨ ਹਾਈ ਕੋਰਟ ਤੋਂ ਦਿੱਲੀ, ਜਸਟਿਸ ਅਰੁਣ ਮੋਂਗਾ ਨੂੰ ਦਿੱਲੀ ਹਾਈ ਕੋਰਟ ਤੋਂ ਰਾਜਸਥਾਨ, ਜਸਟਿਸ ਸੰਜੈ ਕੁਮਾਰ ਸਿੰਘ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਪਟਨਾ, ਜਸਟਿਸ ਰੋਹਿਤ ਰੰਜਨ ਅਗਰਵਾਲ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਕਲਕੱਤਾ, ਜਸਟਿਸ ਮਾਨਵੇਂਦਰਨਾਥ ਰਾਏ ਨੂੰ ਗੁਜਰਾਤ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼, ਜਸਟਿਸ ਦੋਨਾਦੀ ਰਮੇਸ਼ ਨੂੰ ਅਲਾਹਾਬਾਦ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼, ਜਸਟਿਸ ਸੰਦੀਪ ਨਟਵਰਲਾਲ ਭੱਟ ਨੂੰ ਗੁਜਰਾਤ ਹਾਈ ਕੋਰਟ ਭੇਜਿਆ ਗਿਆ ਹੈ।

Advertisement
Advertisement
Show comments