ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਸ਼ਮੀਰ ’ਚ ਅਗਲੇ ਚਾਰ ਦਿਨ ਚੱਲੇਗੀ ਸੀਤ ਲਹਿਰ

ਮੈਦਾਨੀ ਇਲਾਕਿਆਂ ’ਚ ਬਰਫ਼ਬਾਰੀ ਮਗਰੋਂ ਪਾਰਾ ਡਿੱਗਿਆ; ਵਾਦੀ ’ਚ ਗੁਲਮਰਗ ਮਨਫੀ 9.6 ਡਿਗਰੀ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ
ਬਾਰਾਮੂਲਾ ਦੇ ਤੰਗਮਰਗ ਇਲਾਕੇ ’ਚ ਵਿਛੀ ਹੋਈ ਬਰਫ਼ ਦੀ ਚਾਦਰ। -ਫੋਟੋ: ਏਐੱਨਆਈ
Advertisement

ਸ੍ਰੀਨਗਰ, 13 ਦਸੰਬਰ

ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਤੋਂ ਇਕ ਦਿਨ ਬਾਅਦ ਅੱਜ ਪੂਰੀ ਘਾਟੀ ’ਚ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਕਈ ਥਾਵਾਂ ’ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨਾਲ ਤਾਪਮਾਨ ਹੋਰ ਘਟਣ ਦੀ ਸੰਭਾਵਨਾ ਹੈ। ਵਾਦੀ ’ਚ ਲੰਘੀ ਰਾਤ ਗੁਲਮਰਗ ਸਭ ਤੋਂ ਠੰਢਾ ਸਥਾਨ ਰਿਹਾ।

Advertisement

ਮੌਸਮ ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਉਪਰਲੇ ਇਲਾਕਿਆਂ ਤੇ ਕੁਝ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਤੋਂ ਇੱਕ ਦਿਨ ਬਾਅਦ ਵਾਦੀ ’ਚ ਰਾਤ ਦੇ ਤਾਪਮਾਨ ’ਚ ਗਿਰਾਵਟ ਆਈ ਹੈ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਵੀਰਵਾਰ ਰਾਤ ਨੂੰ ਤਾਪਮਾਨ ਮਨਫੀ 2 ਡਿਗਰੀ ਦਰਜ ਕੀਤਾ ਗਿਆ, ਜੋ ਬੁੱਧਵਾਰ ਨੂੰ ਮਨਫ਼ੀ 0.5 ਡਿਗਰੀ ਸੀ। ਉਨ੍ਹਾਂ ਕਿਹਾ ਕਿ ਉੱਤਰੀ ਕਸ਼ਮੀਰ ’ਚ ਮੁੱਖ ਸੈਲਾਨੀ ਸਥਾਨ ਗੁਲਮਰਗ ਘਾਟੀ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਨਫ਼ੀ 9.6 ਡਿਗਰੀ ਦਰਜ ਹੋਇਆ, ਜਿਹੜਾ ਬੁੱਧਵਾਰ ਰਾਤ ਮਨਫ਼ੀ 5.2 ਡਿਗਰੀ ਸੀ। ਮੌਸਮ ਵਿਭਾਗ ਮੁਤਾਬਕ ਪਹਿਲਗਾਮ ’ਚ ਵੀਰਵਾਰ ਰਾਤ ਮਨਫੀ 9.4 ਤਾਪਮਾਨ ਨਾਲ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ। -ਪੀਟੀਆਈ

Advertisement