ਹਿਮਾਚਲ ਪ੍ਰਦੇਸ਼ ’ਚ ਠੰਢ ਵਧੀ; ਕਲਪਾ ਵਿੱਚ ਬਰਫ਼ਬਾਰੀ
ਤਾਬੋ ਵਿੱਚ ਤਾਪਮਾਨ ਮਨਫੀ 5.5 ਡਿਗਰੀ
Advertisement
Cold wave grips Himachal ਹਿਮਾਚਲ ਪ੍ਰਦੇਸ਼ ਵਿਚ ਠੰਢ ਦਾ ਜ਼ੋਰ ਵਧ ਗਿਆ ਹੈ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਤਾਬੋ ਵਿੱਚ ਬੀਤੀ ਰਾਤ ਘੱਟੋ ਘੱਟ ਤਾਪਮਾਨ ਮਨਫੀ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਅਨੁਸਾਰ ਕੇਲੌਂਗ ਵਿੱਚ ਤਾਪਮਾਨ ਮਨਫੀ 3.2 ਡਿਗਰੀ ਸੈਲਸੀਅਸ, ਕੁਕੁਮਸੇਰੀ ਵਿੱਚ ਮਨਫੀ 2.1 ਡਿਗਰੀ ਅਤੇ ਕਲਪਾ ਵਿੱਚ 0.2 ਡਿਗਰੀ ਦਰਜ ਕੀਤਾ ਗਿਆ। ਸੁੰਦਰਨਗਰ ਵਿੱਚ ਸੰਘਣੀ ਧੁੰਦ ਪਈ ਜਦਕਿ ਬਿਲਾਸਪੁਰ ਵਿੱਚ ਵੀ ਧੁੰਦ ਪਈ ਜਦੋਂ ਕਿ ਰਿਕੌਂਗਪੀਓ, ਤਾਬੋ, ਸਿਓਬਾਘ ਅਤੇ ਕੁਕੁਮਸੇਰੀ ਵਿੱਚ 35 ਤੋਂ 39 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਹੋਰ ਖੇਤਰਾਂ ਵੀ ਠੰਢ ਦਾ ਜ਼ੋਰ ਰਿਹਾ। ਪੀਟੀਆਈ
Advertisement
Advertisement
