ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਐੱਨਜੀ ਦੀਆਂ ਕੀਮਤਾਂ ਇਕ ਰੁਪਏ ਵਧੀਆਂ

ਨਵੀਂ ਦਿੱਲੀ, 22 ਜੂਨ ਕੇਂਦਰ ਸਰਕਾਰ ਨੇ ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਦੀਆਂ ਕੀਮਤਾਂ ਇਕ ਰੁਪਏ ਪ੍ਰਤੀ ਕਿਲੋ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ ਅੱਜ ਸਵੇਰੇ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਦਿੱਲੀ 'ਚ ਕੀਮਤ 74.09 ਰੁਪਏ ਤੋਂ ਵਧ ਕੇ...
Advertisement

ਨਵੀਂ ਦਿੱਲੀ, 22 ਜੂਨ

ਕੇਂਦਰ ਸਰਕਾਰ ਨੇ ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਦੀਆਂ ਕੀਮਤਾਂ ਇਕ ਰੁਪਏ ਪ੍ਰਤੀ ਕਿਲੋ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ

Advertisement

ਅੱਜ ਸਵੇਰੇ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਦਿੱਲੀ 'ਚ ਕੀਮਤ 74.09 ਰੁਪਏ ਤੋਂ ਵਧ ਕੇ 75.09 ਰੁਪਏ ਪ੍ਰਤੀ ਕਿਲੋਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ ਕੀਮਤਾਂ 78.70 ਰੁਪਏ ਤੋਂ ਵਧ ਕੇ 79.70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ ਅਤੇ ਹਰਿਆਣਾ ਦੇ ਗੁਰੂਗ੍ਰਾਮ 'ਚ ਸੀਐਨਜੀ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸੀਐਨਜੀ ਕੀਮਤਾਂ ਵਧਣ ਤੋਂ ਬਾਅਦ ਆਵਾਜਾਈ ਦੇ ਖਰਚੇ ਵਧਣਗੇ। ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਲੋਕ ਪ੍ਰੇਸ਼ਾਨ ਹਨ ਜੋ ਪਹਿਲਾਂ ਹੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨਾਲ ਜੂਝ ਰਹੇ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਵਿਚ ਲੋਕਾਂ ਦਾ ਸੀਐਨਜੀ ਵਾਹਨ ਖਰੀਦਣ ਦਾ ਰੁਝਾਨ ਵੀ ਵਧਿਆ ਹੈ।

Advertisement