ਸੰਮੇਲਨ ’ਚ ਜਲਵਾਯੂ ਦੇ ਹੱਲ ਬਾਰੇ ਹੋਵੇਗੀ ਚਰਚਾ
ਆਲਮੀ ਆਗੂ 3-4 ਨਵੰਬਰ ਨੂੰ ਨਵੀਂ ਦਿੱਲੀ ਵਿੱਚ 17ਵੇਂ ਗ੍ਰਹਿ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਸੰਮੇਲਨ ਦਾ ਵਿਸ਼ਾ ‘ਜਲਵਾਯੂ ਟਿਕਾਊ ਵਿਸ਼ਵ ਲਈ ਕੰਮ ਕਰਨ ਵਾਸਤੇ ਨਵੀਨਤਾ’ ਹੈ। ਇਸ ਦਾ ਮਕਸਦ ਭਾਰਤੀ ਵਾਤਾਵਰਨ ਲਈ ਜਲਵਾਯੂ ਹੱਲ ਅੱਗੇ ਵਧਾਉਣਾ ਹੈ। ਪ੍ਰਬੰਧਕਾਂ...
Advertisement
ਆਲਮੀ ਆਗੂ 3-4 ਨਵੰਬਰ ਨੂੰ ਨਵੀਂ ਦਿੱਲੀ ਵਿੱਚ 17ਵੇਂ ਗ੍ਰਹਿ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਸੰਮੇਲਨ ਦਾ ਵਿਸ਼ਾ ‘ਜਲਵਾਯੂ ਟਿਕਾਊ ਵਿਸ਼ਵ ਲਈ ਕੰਮ ਕਰਨ ਵਾਸਤੇ ਨਵੀਨਤਾ’ ਹੈ। ਇਸ ਦਾ ਮਕਸਦ ਭਾਰਤੀ ਵਾਤਾਵਰਨ ਲਈ ਜਲਵਾਯੂ ਹੱਲ ਅੱਗੇ ਵਧਾਉਣਾ ਹੈ। ਪ੍ਰਬੰਧਕਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਗ੍ਰਹਿ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਇਸ ਸਿਖ਼ਰਲ ਸੰਮੇਲਨ ਵਿੱਚ ਚਾਰ ਪੂਰੇ ਸੈਸ਼ਨ ਅਤੇ ਚਾਰ ਤਕਨੀਕੀ ਸੈਸ਼ਨਾਂ ਦੇ ਨਾਲ ਹੀ ਤਿੰਨ ਨਵੀਨਤਾ ਆਧਾਰਿਤ ਪ੍ਰਦਰਸ਼ਨੀ ਮੰਡਪ ਵਿੱਚ 50 ਤੋਂ ਵੱਧ ਮਸ਼ਹੂਰ ਬੁਲਾਰੇ ਹਿੱਸਾ ਲੈਣਗੇ। ਇਹ ਚਰਚਾਵਾਂ ਨੀਤੀਗਤ ਢਾਂਚਿਆਂ, ਤਕਨੀਕੀ ਪ੍ਰਗਤੀ, ਬਾਜ਼ਾਰ ਤੰਤਰ ਤੇ ਸ਼ਹਿਰਾਂ, ਬੁਨਿਆਦੀ ਢਾਂਚਿਆਂ ਅਤੇ ਭਾਈਚਾਰਿਆਂ ਦੇ ਲਚਕੀਲੇਪਣ ਨੂੰ ਮਜ਼ਬੂਤ ਕਰਨ ਲਈ ਭਾਈਵਾਲੀਆਂ ’ਤੇ ਕੇਂਦਰਿਤ ਹੋਵੇਗੀ।
Advertisement
Advertisement
