ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Civil Services Exam: ਸਿਵਲ ਸੇਵਾਵਾਂ ਪ੍ਰੀਖਿਆ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ UPSC ਨੇ ਮੁੜ ਵਧਾਈ

UPSC further extends last date to apply for civil services prelims exam
Advertisement

ਆਖ਼ਰੀ ਤਾਰੀਖ਼ ਵਿਚ ਕੀਤਾ ਗਿਆ ਹੈ ਇਹ ਦੂਜਾ ਵਾਧਾ; ਤਿੰਨ ਪੜਾਵਾਂ ਵਿਚ ਲਈ ਜਾਂਦੀ ਹੈ UPSC ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ

ਨਵੀਂ ਦਿੱਲੀ, 18 ਫਰਵਰੀ

Advertisement

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission - UPSC) ਨੇ ਇਸ ਸਾਲ ਦੀ ਸਿਵਲ ਸੇਵਾਵਾਂ ਪ੍ਰੀਲਿਮਨਰੀ ਪ੍ਰੀਖਿਆ (civil services preliminary examination) ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 21 ਫਰਵਰੀ ਤੱਕ ਵਧਾ ਦਿੱਤੀ ਹੈ।

ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ ਵਿਚ ਕੀਤਾ ਗਿਆ ਇਹ ਦੂਜਾ ਵਾਧਾ ਹੈ। ਯੂਪੀਐਸਸੀ ਵੱਲੋਂ ਇਹ ਸਾਲਾਨਾ ਤਿੰਨ ਪੜਾਵਾਂ - ਮੁੱਢਲੀ ਪ੍ਰੀਖਿਆ (preliminary examination), ਮੁੱਖ ਇਮਤਿਹਾਨ (mains) ਅਤੇ ਇੰਟਰਵਿਊ (interview) - ਵਿੱਚ ਲਈ ਜਾਂਦੀ ਹੈ ਅਤੇ ਇਸ ਰਾਹੀਂ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲੀਸ ਸੇਵਾ (IPS) ਸਮੇਤ ਹੋਰ ਕੁੱਲ ਹਿੰਦ ਸੇਵਾਵਾਂ ਦੇ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ।

ਕਮਿਸ਼ਨ ਵੱਲੋਂ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਿਵਲ ਸੇਵਾਵਾਂ (ਪ੍ਰੀਲਿਮਨਰੀ)-2025 ਅਤੇ ਭਾਰਤੀ ਜੰਗਲਾਤ ਸੇਵਾ (ਪ੍ਰੀਲਿਮਨਰੀ)-2025 ਲਈ ਦਰਖ਼ਾਸਤ ਜਮ੍ਹਾਂ ਕਰਨ ਦੀ ਆਖਰੀ ਮਿਤੀ ‘21.02.2025 (ਸ਼ਾਮ 6 ਵਜੇ) ਤੱਕ’ ਵਧਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਬਿਨੈਕਾਰਾਂ ਲਈ ‘22.02.2025 ਤੋਂ 28.02.2025 ਤੱਕ’ ਇੱਕ ਸੋਧ ਵਿੰਡੋ (correction window) ਵੀ ਖੁੱਲ੍ਹੀ ਰਹੇਗੀ। ਇਸ ਨੋਟਿਸ ਵਿਚ ਆਖੀ਼ਰੀ ਤਾਰੀਖ਼ ਵਧਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

ਉਮੀਦਵਾਰਾਂ ਨੂੰ ਵੈੱਬਸਾਈਟ http://upsconline.gov.in ਦੀ ਵਰਤੋਂ ਕਰ ਕੇ ਆਨਲਾਈਨ ਅਰਜ਼ੀ ਦੇਣੀ ਪੈਂਦੀ ਹੈ। ਸਿਵਲ ਸੇਵਾਵਾਂ ਪ੍ਰੀਖਿਆ ਦਾ ਨੋਟੀਫਿਕੇਸ਼ਨ ਜਨਵਰੀ ਵਿੱਚ ਜਾਰੀ ਕੀਤਾ ਗਿਆ ਸੀ ਅਤੇ ਸ਼ੁਰੂਆਤੀ ਤੌਰ ’ਤੇ ਅਰਜ਼ੀ ਦੇਣ ਦੀ ਆਖਰੀ ਮਿਤੀ 11 ਫਰਵਰੀ ਸੀ। ਫਿਰ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਨੂੰ 18 ਫਰਵਰੀ ਤੱਕ ਵਧਾ ਦਿੱਤਾ ਗਿਆ ਸੀ।

ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ 25 ਮਈ ਨੂੰ ਹੋਵੇਗੀ। -ਪੀਟੀਆਈ

Advertisement