ਭਾਰਤ ਨਾਲ ਸੰਘਰਸ਼ ਦੌਰਾਨ ਚੀਨ ਦੇ ਹਥਿਆਰਾਂ ਨੇ ‘ਬਹੁਤ ਵਧੀਆ’ ਪ੍ਰਦਰਸ਼ਨ ਕੀਤਾ: ਪਾਕਿਸਤਾਨੀ ਜਨਰਲ
‘ਡਾਅਨ’ ਅਖਬਾਰ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਚੌਧਰੀ ਜੋ ਹਥਿਆਰਬੰਦ ਸੈਨਾਵਾਂ ਦੀ ਮੀਡੀਆ ਸ਼ਾਖਾ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਹਨ, ਨੇ ਇਹ ਟਿੱਪਣੀਆਂ ਬਲੂਮਬਰਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕੀਤੀਆਂ, ਜੋ ਪਿਛਲੇ ਹਫਤੇ ਕੀਤੀ ਗਈ ਸੀ ਤੇ ਅਤੇ ਸੋਮਵਾਰ ਨੂੰ ਪ੍ਰਕਾਸ਼ਿਤ ਹੋਈ। ਚੌਧਰੀ ਨੇ ਕਥਿਤ ਤੌਰ ’ਤੇ ਕਿਹਾ, "ਬੇਸ਼ੱਕ ਹਾਲ ਹੀ ਵਿੱਚ ਨਵੇਂ ਚੀਨੀ ਹਥਿਆਰਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ, "ਅਸੀਂ ਹਰ ਤਰ੍ਹਾਂ ਦੀ ਤਕਨਾਲੋਜੀ ਲਈ ਰਾਹ ਖੁੱਲ੍ਹੇ ਰੱਖੇ ਹਨ।" ਉਨ੍ਹਾਂ ਭਾਰਤ ਦੇ ਇਸ ਦਾਅਵੇ ਦਾ ਵੀ ਖੰਡਨ ਕੀਤਾ ਕਿ ਸੰਘਰਸ਼ ਦੌਰਾਨ ਪਾਕਿਸਤਾਨ ਨੇ ਘੱਟੋ ਘੱਟ ਦਰਜਨ ਫੌਜੀ ਜਹਾਜ਼ ਗੁਆਏ ਹਨ। ਉਨ੍ਹਾਂ ਕਿਹਾ, "ਪਾਕਿਸਤਾਨ ਨੇ ਕਦੇ ਵੀ ਅੰਕੜਿਆਂ ਤੇ ਤੱਥਾਂ ਨਾਲ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ।" ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਹਵਾਈ ਸੈਨਾ ਨੇ ਮਈ ਦੇ ਸੰਘਰਸ਼ ਦੌਰਾਨ ਚੀਨ ’ਚ ਬਣੇ ਜੇ-10ਸੀ (J-10C) ਜਹਾਜ਼ਾਂ ਦੀ ਵਰਤੋਂ ਕੀਤੀ ਸੀ। -ਪੀਟੀਆਈ