ਚੀਨੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ 18 ਨੂੰ
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਰਹੱਦੀ ਮੁੱਦੇ ’ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕਰਨ ਲਈ 18 ਅਗਸਤ ਨੂੰ ਭਾਰਤ ਆਉਣਗੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ’ਚ ਹਿੱਸਾ ਲੈਣ...
Advertisement
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਰਹੱਦੀ ਮੁੱਦੇ ’ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕਰਨ ਲਈ 18 ਅਗਸਤ ਨੂੰ ਭਾਰਤ ਆਉਣਗੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਸ਼ਹਿਰ ਤਿਆਨਜਿਨ ਦੀ ਤਜਵੀਜ਼ ਕੀਤੀ ਗਈ ਯਾਤਰਾ ਤੋਂ ਕੁਝ ਦਿਨ ਪਹਿਲਾਂ ਵਾਂਗ ਭਾਰਤ ਆ ਰਹੇ ਹਨ। ਸੂਤਰਾਂ ਨੇ ਅੱਜ ਦੱਸਿਆ ਕਿ ਚੀਨ ਦੇ ਵਿਦੇਸ਼ ਮੰਤਰੀ ਮੁੱਖ ਤੌਰ ’ਤੇ ਸਰਹੱਦੀ ਮੁੱਦੇ ’ਤੇ ਵਿਸ਼ੇਸ਼ ਨੁਮਾਇੰਦਿਆਂ (ਐੱਸਆਰ) ਦੇ ਅਗਲੇ ਗੇੜ ਦੀ ਵਾਰਤਾ ਲਈ ਭਾਰਤ ਆ ਰਹੇ ਹਨ। ਵਾਂਗ ਤੇ ਡੋਵਾਲ ਸਰਹੱਦੀ ਮੁੱਦੇ ’ਤੇ ਵਾਰਤਾ ਲਈ ਵਿਸ਼ੇਸ਼ ਨੁਮਾਇੰਦੇ ਨਾਮਜ਼ਦ ਹਨ। ਡੋਵਾਲ ਨੇ ਪਿਛਲੇ ਸਾਲ ਦਸੰਬਰ ’ਚ ਚੀਨ ਦੀ ਯਾਤਰਾ ਕੀਤੀ ਸੀ ਅਤੇ ਵਾਂਗ ਨਾਲ ਵਿਸ਼ੇਸ਼ ਨੁਮਾਇੰਦਾ ਪੱਧਰ ਦੀ ਵਾਰਤਾ ਕੀਤੀ ਸੀ।
Advertisement
Advertisement