ਚੀਨ ਨੇ ਸ਼ਿਪਕੀ ਲਾ ਲਾਂਘੇ ਰਾਹੀਂ ਵਪਾਰ ਮੁੜ ਸ਼ਰੂ ਕਰਨ ਲਈ ਸਿਧਾਂਤਕ ਸਹਿਮਤੀ ਜਤਾਈ: ਹਿਮਾਚਲ ਪ੍ਰਦੇਸ਼ ਸਰਕਾਰ
ਚੀਨ ਨੇ ਵਿਦੇਸ਼ ਮੰਤਰੀ ਵਾਂਗ ਯੀ ਦੀ ਹਾਲੀਆ ਭਾਰਤ ਫੇਰੀ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਸ਼ਿਪਕੀ-ਲਾ Shipki-La ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਸਿਧਾਂਤਕ ਤੌਰ 'ਤੇ ਸਹਿਮਤ ਜਤਾਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕਰੋਨਾ ਮਹਾਂਮਾਰੀ COVID-19 ਕਾਰਨ ਇਹ ਵਪਾਰ 2020 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਜ ਸਰਕਾਰ External Affairs Minister S Jaishankar ਨੇ ਸੂਬਾ ਸਰਕਾਰ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨੋਂ ਰਸਤਿਆਂ ਸ਼ਿਪਕੀ-ਲਾ Shipki-La (ਹਿਮਾਚਲ ਪ੍ਰਦੇਸ਼), ਲਿਪੂਲੇਖ (ਉੱਤਰਾਖੰਡ) Lipulekh (Uttarakhand) ਅਤੇ ਨੱਥੂਲਾ (ਸਿੱਕਮ) Nathu La (Sikkim) ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਲਈ ਚੀਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ, ‘‘ਹਿਮਾਚਲ ਸਰਕਾਰ ਸ਼ਿਪਕੀ-ਲਾ (ਕਿਨੌਰ) ਰਾਹੀਂ ਚੀਨ ਨਾਲ ਵਪਾਰ ਮੁੜ ਸ਼ੁਰੂ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਸੀ, ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ Chinese Foreign Minister Wang Yi ਦੀ ਹਾਲੀਆ ਭਾਰਤ ਫੇਰੀ ਦੌਰਾਨ, ਚੀਨ ਸਰਕਾਰ ਇਸ ਪ੍ਰਸਤਾਵ ’ਤੇ ਸਿਧਾਂਤਕ ਤੌਰ ’ਤੇ ਸਹਿਮਤ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਇਹ ਸਫਲਤਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਿੱਜੀ ਦਖਲ ਸਦਕਾ ਮਿਲੀ ਹੋਈ ਹੈ, ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਤਿਹਾਸਕ ਭਾਰਤ-ਤਿੱਬਤ ਵਪਾਰ ਮਾਰਗ ਮੁੜ ਖੋਲ੍ਹਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ, ਕੇਂਦਰ ਸਰਕਾਰ ਨੇ ‘‘ਰਸਮੀ ਤੌਰ 'ਤੇ ਇਹ ਮਾਮਲਾ ਚੀਨ ਕੋਲ ਉਠਾਇਆ, ਜਿਸ ਕਾਰਨ ਵਪਾਰ ਮੁੜ ਸ਼ੁਰੂ ਕਰਨ 'ਤੇ ਸਹਿਮਤੀ ਬਣੀ।’’ ਬਿਆਨ ’ਚ ਕਿਹਾ ਕਿ ਗਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਹੁਣ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਇਹ ਮਾਮਲਾ ਕੇਂਦਰੀ ਵਣਜ ਮੰਤਰਾਲੇ ਕੋਲ ਉਠਾਏਗੀ।