ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੀਨ ਵੱਲੋਂ ਭਾਰਤ ਤੇ ਪਾਕਿ ਨੂੰ ‘ਸੰਜਮ’ ਤੇ ਹਾਲਾਤ ਨੂੰ ਹੋਰ ਨਾ ਉਲ਼ਝਾਉਣ ਦੀ ਸਲਾਹ

China asks India Pak to exercise restraint & refrain from further complicating the situation
File Photo ANI
Advertisement

ਅਜੈ ਬੈਨਰਜੀ

ਨਵੀਂ ਦਿੱਲੀ, 9 ਮਈ

Advertisement

ਭਾਰਤ ਤੇ ਪਾਕਿਸਤਾਨ ’ਚ ਜਾਰੀ ਫੌਜੀ ਤਣਾਅ ਦਰਮਿਆਨ ਚੀਨ ਨੇ ਦੋਵਾਂ ਮੁਲਕਾਂ ਨੂੰ ‘ਸੰਜਮ ਵਰਤਣ’ ਅਤੇ ਅਜਿਹੀ ਕਾਰਵਾਈ ਕਰਨ ਤੋਂ ‘ਪਰਹੇਜ਼’ ਦੀ ਸਲਾਹ ਦਿੱਤੀ ਹੈ, ਜੋ ਹਾਲਾਤ ਨੂੰ ਹੋਰ ਉਲ਼ਝਾ ਸਕਦੀ ਹੈ। ਚੀਨੀ ਤਰਜਮਾਨ ਲਿਨ ਜਿਆਨ ਨੇ ਪੇਈਚਿੰਗ ਵਿੱਚ ਬ੍ਰੀਫਿੰਗ ਦੌਰਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਤਿਵਾਦ ਅਤੇ ਦੋਵਾਂ ਮੁਲਕਾਂ ਵਿਚ ਜਾਰੀ ਫੌਜੀ ਝੜਪ ਬਾਰੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ।

ਉਨ੍ਹਾਂ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਗੁਆਂਢੀ ਹਨ ਅਤੇ ਹਮੇਸ਼ਾ ਰਹਿਣਗੇ। ਉਹ ਦੋਵੇਂ ਚੀਨ ਦੇ ਗੁਆਂਢੀ ਵੀ ਹਨ। ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਵੱਡੇ ਹਿੱਤ ਵਿੱਚ ਕੰਮ ਕਰਨ, ਯੂਐੱਨ ਚਾਰਟਰ ਸਮੇਤ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨ, ਸ਼ਾਂਤ ਰਹਿਣ, ਸੰਜਮ ਵਰਤਣ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਚਣ ਦੀ ਅਪੀਲ ਕਰਦੇ ਹਾਂ ਜੋ ਸਥਿਤੀ ਨੂੰ ਵਧੇਰੇ ਪੇਚੀਦਾ ਬਣਾ ਸਕਦੀਆਂ ਹਨ।’’ ਲਿਨ ਨੇ ਕਿਹਾ ਕਿ ਚੀਨ ਮੌਜੂਦਾ ਤਣਾਅ ਨੂੰ ਘੱਟ ਕਰਨ ਵਿੱਚ ਰਚਨਾਤਮਕ ਭੂਮਿਕਾ ਨਿਭਾਉਣ ਲਈ ਬਾਕੀ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।

Advertisement