ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਚਿਆਂ ਦੀ ਮੌਤ ਦਾ ਮਾਮਲਾ: ਖੰਘ ਦੀ ਦਵਾਈ ਲਿਖਣ ਵਾਲਾ ਡਾਕਟਰ ਗ੍ਰਿਫ਼ਤਾਰ

ਡਾਕਟਰ ਤੇ ਦਵਾਈ ਬਣਾਉਣ ਵਾਲੀ ਫਾਰਮਾਸਿੳੂਟੀਕਲ ਕੰਪਨੀ ਖ਼ਿਲਾਫ਼ ਕੇਸ ਦਰਜ; ‘ਕੋਲਡਰਿਫ’ ਦੀ ਵਿਕਰੀ ’ਤੇ ਪਾਬੰਦੀ ਲਾਈ
Advertisement
ਪੁਲੀਸ ਨੇ ਖੰਘ ਦੀ ਦਵਾਈ ਪੀਣ ਕਰਕੇ 14 ਬੱਚਿਆਂ ਦੀ ਮੌਤ ਮਾਮਲੇ ਵਿਚ ਕਥਿਤ ਅਣਗਹਿਲੀ ਵਰਤਣ ਵਾਲੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ‘ਜ਼ਹਿਰੀਲੀ’ ਖੰਘ ਦੀ ਦਵਾਈ ਬਣਾਉਣ ਵਾਲੀ ਫਾਰਮਾਸਿਊਟੀਕਲ ਕੰਪਨੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਖੰਘ ਦੀ ਦਵਾਈ ‘ਕੋਲਡਰਿਫ’ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਵਾਈ ਦੇ ਨਮੂਨਿਆਂ ਵਿਚ ਲੋੜ ਨਾਲੋਂ ਵੱਧ ਜ਼ਹਿਰੀਲਾ ਪਦਾਰਥ ਪਾਇਆ ਗਿਆ ਹੈ। ਮ੍ਰਿਤਕਾਂ ਵਿੱਚ 11 ਬੱਚੇ ਪਰਸੀਆ ਸਬ-ਡਿਵੀਜ਼ਨ, ਦੋ ਛਿੰਦਵਾੜਾ ਸ਼ਹਿਰ ਅਤੇ ਇੱਕ ਚੌਰਾਈ ਤਹਿਸੀਲ ਦਾ ਸੀ।

ਐੱਸ ਪੀ ਅਜੈ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਲਡਰਿਫ ਦਵਾਈ ਬਣਾਉਣ ਵਾਲੀ ਕੰਪਨੀ ਸ੍ਰੇਸਨ ਫਾਰਮਾਸਿਊਟੀਕਲ ਕਾਂਚੀਪੁਰਮ (ਤਾਮਿਲ ਨਾਡੂ)

Advertisement

ਤੇ ਡਾ. ਪ੍ਰਵੀਨ ਸੋਨੀ, ਜੋ ਸਰਕਾਰੀ ਡਾਕਟਰ ਹੋਣ ਦੇ ਬਾਵਜੂਦ ਪ੍ਰਾਈਵੇਟ ਕਲੀਨਿਕ ਵਿਚ ਪ੍ਰੈਕਟਿਸ ਕਰ ਰਿਹਾ ਸੀ ਤੇ ਜਿਸ ਨੇ ਬੱਚਿਆਂ ਲਈ ਇਹ ਖੰਘ ਦੀ ਦਵਾਈ ਲਿਖੀ ਸੀ, ਖ਼ਿਲਾਫ਼ ਪਰਸੀਆ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਐੱਸ ਪੀ ਨੇ ਕਿਹਾ ਕਿ ਕੋਤਵਾਲੀ ਪੁਲੀਸ ਥਾਣੇ ਦੀ ਵਿਸ਼ੇਸ਼ ਟੀਮ ਨੇ ਡਾ. ਸੋਨੀ ਨੂੰ ਸ਼ਨਿੱਚਰਵਾਰ ਦੇਰ ਰਾਤ ਛਿੰਦਵਾੜਾ ਦੇ ਰਾਜਪਾਲ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ। ਉੱਧਰ, ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਡਾ. ਸੋਨੀ ਨੂੰ ਸੇਵਾ ਤੋਂ ਮੁਅੱਤਲ ਕਰ ਦਿੱਤਾ ਹੈ। ਸਰਕਾਰੀ ਹੁਕਮਾਂ ਮੁਤਾਬਕ ਡਾ. ਸੋਨੀ ਨੂੰ ਸਿਹਤ ਵਿਭਾਗ ਦੇ ਜਬਲਪੁਰ ਸਥਿਤ ਖੇਤਰੀ ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ।

ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਤੇ ਫਾਰਮਾਸਿਊਟੀਕਲ ਕੰਪਨੀ ਖਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 276 ਤੇ ਧਾਰਾ 105 ਤਹਿਤ ਕੇਸ ਦਰਜ ਕੀਤਾ ਗਿਆ ਹੇੈ। ਉਨ੍ਹਾਂ ’ਤੇ ਡਰੱਗਜ਼ ਤੇ ਕਾਸਮੈਟਿਕ ਐਕਟ 1940 ਦੀ ਧਾਰਾ 27ਏ ਵੀ ਲਾਈ ਗਈ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਸ਼ਨਿਚਰਵਾਰ ਨੂੰ 14 ਬੱਚਿਆਂ ਦੇ ਪੀੜਤ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਮਨਜ਼ੂਰੀ ਦਿੱਤੀ ਹੈ।

Advertisement
Show comments