ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Child abducted by 'wolves': ਘਰੇ ਸੁੱਤੇ ਪਏ ਬੱਚੇ ਨੂੰ ਲੈ ਗਏ 'ਬਘਿਆੜ', ਖੇਤਾਂ ’ਚੋਂ ਮਿਲੀ ਲਾਸ਼

Child abducted and mutilated by 'wolves' in UP's Bahraich
ਸੰਕੇਤਕ ਤਸਵੀਰ
Advertisement

ਬਹਿਰਾਈਚ (ਯੂਪੀ), 3 ਜੂਨ

ਪੁਲੀਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਯੂਪੀ ਦੇ ਬਹਿਰਾਈਚ ਜ਼ਿਲ੍ਹੇ ਦੀ ਮਹਿਸੀ ਤਹਿਸੀਲ ਦੇ ਗਦਾਮਾਰ ਕਲਾਂ ਪਿੰਡ ਦੇ ਇੱਕ ਖੇਤ ਵਿੱਚੋਂ ਦੋ ਸਾਲ ਦੇ ਬੱਚੇ ਦੀ ਬੁਰੀ ਤਰ੍ਹਾਂ ਕੱਢੀ-ਵੱਢੀ ਲਾਸ਼ ਮਿਲੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਬੱਚੇ ਨੂੰ ਕਿਸੇ ਜਾਨਵਰ ਨੇ ਮਾਰ ਦਿੱਤਾ ਹੋਵੇਗਾ।

Advertisement

ਦੂਜੇ ਪਾਸੇ ਜੰਗਲਾਤ ਵਿਭਾਗ ਨੇ ਕਿਹਾ ਕਿ ਉਸ ਦੇ ਡਰੋਨ ਕੈਮਰੇ ਵਿਚ ਇਲਾਕੇ ’ਚ ਦੋ ਗਿੱਦੜ ਦਿਖਾਈ ਦਿੱਤੇ ਹਨ। ਹਾਲਾਂਕਿ, ਲੜਕੇ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਬੱਚੇ ਨੂੰ ਤਿੰਨ ਬਘਿਆੜ ਉਦੋਂ ਚੁੱਕ ਕੇ ਲੈ ਗਏ ਜਦੋਂ ਉਹ ਆਪਣੇ ਘਰ ਵਿੱਚ ਸੁੱਤਾ ਪਿਆ ਸੀ।

ਡਿਵੀਜ਼ਨਲ ਫੋਰੈਸਟ ਅਫਸਰ ਅਜੀਤ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, "ਬੀਤੀ ਰਾਤ, ਅੱਧੀ ਰਾਤ ਤੋਂ 1 ਵਜੇ ਦੇ ਵਿਚਕਾਰ, ਸੂਚਨਾ ਮਿਲੀ ਸੀ ਕਿ ਕੋਈ ਜਾਨਵਰ ਮਹਿਸੀ ਤਹਿਸੀਲ ਦੇ ਗਦਾਮਾਰ ਕਲਾਂ ਪਿੰਡ ਤੋਂ ਇੱਕ ਬੱਚੇ ਨੂੰ ਚੁੱਕ ਕੇ ਲੈ ਗਿਆ ਹੈ। ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਬੱਚੇ ਦੀ ਲਾਸ਼ ਤੜਕੇ 5 ਵਜੇ ਗੰਨੇ ਦੇ ਖੇਤ ਵਿੱਚੋਂ ਮਿਲੀ।"

ਉਨ੍ਹਾਂ ਕਿਹਾ ਕਿ ਲਾਸ਼ ਦੇ ਨੇੜੇ ਕੁਝ ਜਾਨਵਰਾਂ ਦੇ ਖੁਰਾਂ ਦੇ ਨਿਸ਼ਾਨ ਦੇਖੇ ਗਏ, ਜਿਨ੍ਹਾਂ ਦੇ ਬਾਅਦ ਵਿੱਚ ਗਿੱਦੜ ਦੇ ਹੋਣ ਦਾ ਸਿੱਟਾ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਪੈਰਾਂ ਦੇ ਨਿਸ਼ਾਨਾਂ ਤੋਂ ਬਾਅਦ ਥਰਮਲ ਡਰੋਨ ਨਾਲ ਕੀਤੀ ਗਈ ਖੋਜ ਦੌਰਾਨ 250-300 ਮੀਟਰ ਦੂਰ ਦੋ ਗਿੱਦੜ ਦਿਖਾਈ ਦਿੱਤੇ ਹਨ।

ਬੱਚੇ ਆਯੂਸ਼ ਦੀ ਮਾਂ ਖੁਸ਼ਬੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਬਘਿਆੜ ਨੂੰ ਆਪਣੇ ਪੁੱਤ ਨੂੰ ਚੁੱਕ ਕੇ ਲਿਜਾਂਦੇ ਦੇਖਿਆ ਸੀ। ਉਸ ਨੇ ਕਿਹਾ, ‘‘ਕੱਲ੍ਹ ਰਾਤ ਜਦੋਂ ਅਸੀਂ ਆਪਣੇ ਘਰ ਦੇ ਵਰਾਂਡੇ ਵਿੱਚ ਸੁੱਤੇ ਪਏ ਸੀ, ਤਾਂ ਬਘਿਆੜ ਆਏ ਅਤੇ ਮੇਰੇ ਬੱਚੇ ਨੂੰ ਚੁੱਕ ਕੇ ਲੈ ਗਏ। ਮੈਂ ਬਘਿਆੜ ਨੂੰ ਦੇਖਿਆ। ਅਸੀਂ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਸਵੇਰੇ ਆਯੂਸ਼ ਦੀ ਲਾਸ਼ ਗੰਨੇ ਦੇ ਖੇਤ ਵਿੱਚੋਂ ਮਿਲੀ।’’ -ਪੀਟੀਆਈ

Advertisement
Show comments