ਛੱਤੀਸਗੜ੍ਹ: ਕਾਂਕੇਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਤਿੰਨ ਮਾਓਵਾਦੀ ਹਲਾਕ
Chhattisgarh: Three Maoists killed in encounter with security forces in Kanker district ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਮਹਿਲਾ ਕੈਡਰ ਸਣੇ ਤਿੰਨ ਮਾਓਵਾਦੀ ਮਾਰੇ ਗਏ। ਪੁਲੀਸ ਅਨੁਸਾਰ, ਕਾਂਕੇਰ ਪੁਲੀਸ ਸਟੇਸ਼ਨ ਦੀ ਹੱਦ ਅੰਦਰ ਛਿੰਦਖੜਕ ਪਿੰਡ ਦੇ ਜੰਗਲੀ ਪਹਾੜੀ ਖੇਤਰ ਵਿੱਚ ਮੁਕਾਬਲਾ ਉਦੋਂ ਹੋਇਆ ਜਦੋਂ ਕਾਂਕੇਰ ਅਤੇ ਗੈਰੀਆਬੰਦ ਤੋਂ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੀ ਇੱਕ ਸਾਂਝੀ ਟੀਮ ਨੇ ਸੀਮਾ ਸੁਰੱਖਿਆ ਬਲ (BSF) ਦੇ ਕਰਮਚਾਰੀਆਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਕਾਂਕੇਰ ਦੇ ਸੀਨੀਅਰ ਪੁਲੀਸ ਸੁਪਰਡੈਂਟ (SSP) ਆਈ.ਕੇ. ਏਲੇਸੇਲਾ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਦੋ ਮਾਓਵਾਦੀ ਅਤੇ ਇੱਕ ਮਹਿਲਾ ਮਾਓਵਾਦੀ ਨੂੰ ਮਾਰ ਦਿੱਤਾ ਗਿਆ ਜਿਸ ’ਤੇ 14 ਲੱਖ ਰੁਪਏ ਦਾ ਇਨਾਮ ਸੀ।
ਐਸਐਸਪੀ ਨੇ ਕਿਹਾ, ‘ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਲਈ ਅਤੇ ਮਾਓਵਾਦੀਆਂ ਦੇ ਹਥਿਆਰ ਵੀ ਜ਼ਬਤ ਕੀਤੇ ਜਿਨ੍ਹਾਂ ਵਿੱਚ ਇੱਕ ਐਸਐਲਆਰ, ਇੱਕ .303 ਰਾਈਫਲ, ਇੱਕ 12 ਬੋਰ ਬੰਦੂਕ ਅਤੇ ਹੋਰ ਮਾਓਵਾਦੀਆਂ ਨਾਲ ਸਬੰਧਤ ਸਮੱਗਰੀ ਸ਼ਾਮਲ ਸੀ।’
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ’ਤੇ ਨਾਰਾਇਣਪੁਰ ਵਿੱਚ ਨਕਸਲੀਆਂ ਵਿਰੁੱਧ ਵੱਡੀ ਜਿੱਤ ਪ੍ਰਾਪਤ ਕਰਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਸੀ। ਏਐਨਆਈ