ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਤੀਸਗੜ੍ਹ: ਦੋ ਥਾਵਾਂ ’ਤੇ ਖੂਹ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 9 ਮੌਤਾਂ

ਜੰਜਗੀਰ-ਚੰਪਾ/ਕੋਰਬਾ, 5 ਜੁਲਾਈ ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਅਤੇ ਕੋਰਬਾ ’ਚ ਖੂਹ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਹਰੇਕ ਪੀੜਤ ਦੇ ਵਾਰਸਾਂ ਨੂੰ 9-9 ਲੱਖ ਰੁਪਏ...
Advertisement

ਜੰਜਗੀਰ-ਚੰਪਾ/ਕੋਰਬਾ, 5 ਜੁਲਾਈ

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਅਤੇ ਕੋਰਬਾ ’ਚ ਖੂਹ ’ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਹਰੇਕ ਪੀੜਤ ਦੇ ਵਾਰਸਾਂ ਨੂੰ 9-9 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੋਵੇਂ ਘਟਨਾਵਾਂ ’ਚ ਪ੍ਰਦੇਸ਼ ਆਫ਼ਤ ਪ੍ਰਬੰਧਨ ਬਲ ਦੀਆਂ ਟੀਮਾਂ ਨੇ ਖੂਹਾਂ ’ਚੋਂ ਲਾਸ਼ਾਂ ਬਾਹਰ ਕੱਢੀਆਂ। ਬਿਲਾਸਪੁਰ ਰੇਂਜ ਦੇ ਆਈਜੀ ਸੰਜੀਵ ਸ਼ੁਕਲਾ ਨੇ ਦੱਸਿਆ ਕਿ 30 ਫੁੱਟ ਡੂੰਘੇ ਖੂਹ ਨੂੰ ਲੱਕੜ ਦੇ ਫੱਟਿਆਂ ਨਾਲ ਢੱਕਿਆ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਹਨੇਰੀ ਆਉਣ ਅਤੇ ਮੀਂਹ ਪੈਣ ਕਾਰਨ ਇਕ ਫੱਟਾ ਖੂਹ ’ਚ ਡਿੱਗ ਗਿਆ ਸੀ ਜਿਸ ਨੂੰ ਚੁੱਕਣ ਲਈ ਇਕ ਵਿਅਕਤੀ ਖੂਹ ’ਚ ਉਤਰਿਆ ਸੀ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਤਿੰਨ ਹੋਰ ਜਣੇ ਉਸ ਨੂੰ ਬਚਾਉਣ ਲਈ ਖੂਹ ’ਚ ਉਤਰ ਗਏ। ਜਦੋਂ ਉਹ ਵੀ ਬਾਹਰ ਨਾ ਆਏ ਤਾਂ ਇਕ ਹੋਰ ਵਿਅਕਤੀ ਖੂਹ ਅੰਦਰ ਦਾਖ਼ਲ ਹੋਇਆ ਅਤੇ ਉਹ ਵੀ ਬੇਹੋਸ਼ ਹੋ ਗਿਆ। ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਦੂਜੀ ਘਟਨਾ ਕੋਰਬਾ ’ਚ ਵਾਪਰੀ ਜਿਥੇ ਇਕ ਵਿਅਕਤੀ ਖੇਤ ’ਚ ਕੰਮ ਕਰਦੇ ਸਮੇਂ ਖੂਹ ’ਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਧੀ ਖੂਹ ’ਚ ਉਤਰੀ। ਜਦੋਂ ਦੋਵੇਂ ਬਾਹਰ ਨਾ ਆਏ ਤਾਂ ਦੋ ਹੋਰ ਜਣੇ ਖੂਹ ’ਚ ਉਤਰੇ ਅਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ ਅਤੇ ਫਿਰ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। -ਪੀਟੀਆਈ

Advertisement

Advertisement