ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਹਿਲਾ ਨਕਸਲੀ ਹਲਾਕ

ਕਾਂਕੇਰ, 20 ਜੂਨ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਸਲਾਮਤੀ ਦਸਤਿਆਂ ਨਾਲ ਮੁਕਾਬਲੇ ਵਿੱਚ ਮਹਿਲਾ ਨਕਸਲੀ ਮਾਰੀ ਗਈ। ਕਾਂਕੇਰ ਦੀ ਪੁਲੀਸ ਸੁਪਰਡੈਂਟ ਇੰਦਰਾ ਕਲਿਆਣ ਏਲੇਸੇਲਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ (DRG) ਅਤੇ ਸੀਮਾ ਸੁਰੱਖਿਆ ਬਲ (BSF)...
Advertisement

ਕਾਂਕੇਰ, 20 ਜੂਨ

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਸਲਾਮਤੀ ਦਸਤਿਆਂ ਨਾਲ ਮੁਕਾਬਲੇ ਵਿੱਚ ਮਹਿਲਾ ਨਕਸਲੀ ਮਾਰੀ ਗਈ। ਕਾਂਕੇਰ ਦੀ ਪੁਲੀਸ ਸੁਪਰਡੈਂਟ ਇੰਦਰਾ ਕਲਿਆਣ ਏਲੇਸੇਲਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ (DRG) ਅਤੇ ਸੀਮਾ ਸੁਰੱਖਿਆ ਬਲ (BSF) ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਨਿਕਲ ਰਹੀ ਸੀ ਜਦੋਂ ਛੋਟਾਬੇਠੀਆ ਪੁਲੀਸ ਥਾਣੇ ਅਧੀਨ ਜੰਗਲੀ ਪਹਾੜੀ ’ਤੇ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ।

Advertisement

ਸੁਰੱਖਿਆ ਬਲਾਂ ਨੂੰ ਕੋਟਰੀ ਨਦੀ ਦੇ ਦੂਜੇ ਪਾਸੇ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਦੇ ਮੈਂਬਰਾਂ ਦੀ ਮੌਜੂਦਗੀ ਬਾਰੇ ਪੁਖਤਾ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਅਮਾਟੋਲਾ ਅਤੇ ਕਲਪਰ ਪਿੰਡਾਂ ਵਿਚਕਾਰ ਮੁਕਾਬਲਾ ਹੋ ਗਿਆ। ਉਨ੍ਹਾਂ ਕਿਹਾ, ‘‘ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ ਹਥਿਆਰਾਂ ਸਣੇ ਮਹਿਲਾ ਨਕਸਲੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਜਦੋਂ ਕਿ ਇਲਾਕੇ ਵਿੱਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ।’’ ਅਧਿਕਾਰੀ ਨੇ ਕਿਹਾ ਕਿ ਹੋਰ ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ। -ਪੀਟੀਆਈ

Advertisement
Tags :
encounter