ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਛੱਤੀਸਗੜ੍ਹ: ਆਈਈਡੀ ਬਲਾਸਟ ਵਿਚ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ

IED Blast in Chhattisgarh
ਸੰਕੇਤਕ ਤਸਵੀਰ
Advertisement

ਨਰਾਇਣਪੁਰ 19, ਅਕਤੂਬਰ

ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ’ਚ ਸ਼ਨਿੱਚਰਵਾਰ ਨੂੰ ਗਸ਼ਤ ਦੌਰਾਨ ਫੋਜ਼ ਜਵਾਨਾਂ ’ਤੇ ਇਕ ਵੱਡਾ ਆਈਈਡੀ ਹਮਲਾ ਕੀਤਾ ਗਿਆ। ਆਈਜੀ ਬਸਤਰ ਪੀ ਸੁੰਦਰਰਾਜ ਨੇ ਦੱਸਿਆ ਕਿ ਨਕਸਲੀਆਂ ਨੇ ਗਸ਼ਤ ਕਰ ਰਹੀ ਟੀਮ ’ਤੇ ਹਮਲਾ ਕੀਤਾ ਅਤੇ ਆਈਈਡੀ ਧਮਾਕਾ ਕੀਤਾ। ਇਸ ਦੌਰਾਨ ਫ਼ੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ।

Advertisement

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਾਂਤੇਵਾੜਾ ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ ਦਾਂਤੇਵਾੜਾ-ਨਰਾਇਣਪੁਰ ਸਰਹੱਦ ਨੇੜੇ ਪਿੰਡ ਨੇਂਦੂਰ ਅਤੇ ਥੁਲਥੂਲੀ ਦੇ ਜੰਗਲਾਂ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ 38 ਨਕਸਲੀ ਮਾਰੇ ਗਏ। ਪੁਲਿਸ ਨੇ 31 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 29 ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਏਐੱਨਆਈ

Advertisement
Tags :
IED Blast in Chhattisgarh