Chhattisgarh: ਬੀਜਾਪੁਰ ’ਚ 50 ਨਕਸਲੀਆਂ ਨੇ ਆਤਮਸਮਰਪਣ ਕੀਤਾ
Chhattisgarh: 50 Naxalites surrender in Bijapur; Shah hails move; 14 ਦੇ ਸਿਰਾਂ ’ਤੇ ਸੀ 68 ਲੱਖ ਰੁਪਏ ਦਾ ਇਨਾਮ
Advertisement
ਬੀਜਾਪੁਰ, 30 ਮਾਰਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ 50 ਨਕਸਲੀਆਂ (Naxalites) ਨੇ ਆਤਮਸਮਰਪਣ ਕਰ ਦਿੱਤਾ, ਜਿਨ੍ਹਾਂ ਵਿੱਚੋਂ 14 ਦੇ ਸਿਰਾਂ ’ਤੇ 68 ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਕਸਲੀਆਂ ਜਿਨ੍ਹਾਂ ਵਿੱਚ ਔਰਤਾਂ ਸ਼ਾਮਲ ਹਨ, ਨੇ ਸੂਬਾ ਪੁਲੀਸ ਤੇ Central Reserve Police Force (CRPF) ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਕੀਤਾ।
Advertisement
ਬੀਜਾਪੁਰ ਐੈੱਸਐੱਸਪੀ Jitendra Kumar Yadav ਨੇ ਦੱਸਿਆ, ‘‘ਨਕਸਲੀਆਂ ਨੇ ਖੋਖਲੇ ਅਤੇ ਅਣਮਨੁੱਖੀ ਮਾਓਵਾਦੀ ਵਿਚਾਰਧਾਰਾ, ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸੀਨੀਅਰ ਆਗੂਆਂ ਵੱਲੋਂ ਆਦਿਵਾਸੀਆਂ ਦੇ ਸ਼ੋਸ਼ਣ ਦੇ ਨਾਲ-ਨਾਲ ਅੰਦੋਲਨ ਦੇ ਅੰਦਰ ਪੈਦਾ ਹੋ ਰਹੇ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਆਤਮ ਸਮਰਪਣ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਸੁਰੱਖਿਆ ਬਲਾਂ ਵੱਲੋਂ ਕੈਂਪ ਲਾਉਣ ਤੇ ‘Niya Nellanar’ (ਤੁਹਾਡਾ ਚੰਗਾ ਪਿੰਡ) ਸਕੀਮ ਤੋਂ ਵੀ ਮੁਤਾਸਿਰ ਹਨ, ਜਿਸ ਤਹਿਤ ਸੁਰੱਖਿਆ ਬਲ ਤੇ ਪ੍ਰਸ਼ਾਸਨ ਦੂਰ ਦੁਰੇਡੇ ਇਲਾਕਿਆਂ ’ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ 50 ਨਕਸਲੀਆਂ ਵਿੱਚੋਂ ਰਵਿੰਦਰ ਕਰਮ (19), ਰੋਨੀ ਪਾਰਸਿਕ (22), ਰਾਕੇਸ਼ ਕੜਤੀ (30), ਕੋਪੇ ਲੈਕਮ (24), ਸ਼ਾਂਤੀ ਟਾਟੀ (22) ਅਤੇ ਸੋਨੂੰ ਹੇਮਲਾ (22) ਪੀਐਲਜੀਏ (ਪੀਪਲਜ਼ ਆਰਮੀ ਨੰਬਰ 1) ਦੇ ਮੈਂਬਰਾਂ ਸਣੇ ਵੱਖ-ਵੱਖ ਮਾਓਵਾਦੀ ਸੰਗਠਨਾਂ ਵਿੱਚ ਅਹਿਮ ਅਹੁਦਿਆਂ ’ਤੇ ਰਹੇ ਹਨ ਅਤੇ ਹਰੇਕ ਦੇ ਸਿਰ ’ਤੇ ਅੱਠ-ਅੱਠ ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਮੁਤਾਬਕ ਤਿੰਨ ਨਕਸਲੀਆਂ ’ਤੇ ਪੰਜ-ਪੰਜ ਲੱਖ ਰੁਪਏ ਅਤੇ ਪੰਜਾਂ ਉੱਤੇ ਤਿੰਨ-ਤਿੰਨ ਲੱਖ ਰੁਪਏ ਇਨਾਮ ਸੀ। ਐੱਸਐੱਸਪੀ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੂੰ 25-25 ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ 50 ਨਕਸਲੀਆਂ ਵੱਲੋਂ ਆਤਮਸਮਰਪਣ ਕਰਨ ਦੀ ਸ਼ਲਾਘਾ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਥਿਆਰ ਸੁੱਟ ਕੇ ਵਿਕਾਸ ਦਾ ਰਾਹ ਅਪਣਾਉਣ ਵਾਲਿਆਂ ਦਾ ਮੁੜ ਵਸੇਬਾ ਕੀਤਾ ਜਾਵੇਗਾ। -ਪੀਟੀਆਈ
Advertisement