ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੇਨਈ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ

ਅਸ਼ਵਿਨ ਨੇ ਝਟਕਾਈਆਂ 6 ਵਿਕਟਾਂ; ਜਡੇਜਾ ਨੇ ਵੀ ਤਿੰਨ ਬੰਗਲਾਦੇਸ਼ੀ ਬੱਲੇਬਾਜ਼ ਆਊੁਟ ਕੀਤੇ
ਭਾਰਤ ਦੇ ਰਵੀਚੰਦਰਨ ਅਸ਼ਿਵਨ ਅਤੇ ਰਵਿੰਦਰ ਜਡੇਜਾ ਐਤਵਾਰ ਨੂੰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿਚ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਰਜ ਕਰਨ ਤੋਂ ਬਾਅਦ ਖ਼ੁਸ਼ੀ ਦੇ ਰਉਂ ਵਿਚ। -ਫੋਟੋ: ਪੀਟੀਆਈ
Advertisement

ਚੇਨਈ, 22 ਸਤੰਬਰ

Chennai Cricket Test: ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਰਵੀਚੰਦਰਨ ਅਸ਼ਿਵਨ ਵੱਲੋਂ ਦੂਜੀ ਪਾਰੀ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿਚ 6 ਵਿਕਟਾਂ ਝਟਕਾਏ ਜਾਣ ਸਦਕਾ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਇਥੇ ਖੇਡੇ ਗਏ ਪਹਿਲੇ ਮੈਚ ਵਿਚ ਮਹਿਮਾਨ ਬੰਗਲਾਦੇਸ਼ ਨੂੰ ਐਤਵਾਰ ਨੂੰ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਮੈਚ ਦੇ ਚੌਥੇ ਦਿਨ ਹੀ ਬੰਗਲਾਦੇਸ਼ ਨੂੰ ਜ਼ੋਰਦਾਰ ਢੰਗ ਨਾਲ ਮਾਤ ਦੇਣ ਵਿਚ ਕਾਮਯਾਬ ਰਹੀ, ਜਿਸ ਸਦਕਾ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਆਪਣੇ ਸ਼ਾਨਦਾਰ ਰਿਕਾਰਡ ਨੂੰ ਜਾਰੀ ਰੱਖਿਦਆਂ 1-0 ਦੀ ਅਜੇਤੂ ਲੀਡ ਲੈ ਲਈ ਹੈ।

Advertisement

ਬੰਗਲਾਦੇਸ਼ ਨੇ ਐਤਵਾਰ ਸਵੇਰੇ ਪਿਛਲੇ ਦਿਨ ਦੇ ਆਪਣੇ ਸਕੋਰ 4 ਵਿਕਟਾਂ ਉਤੇ 158 ਦੌੜਾਂ ਤੋਂ ਅਗਾਂਹ ਬੱਲੇਬਾਜ਼ੀ ਸ਼ੁਰੂ ਕੀਤੀ ਪਰ ਇਸ ਦੀ ਸਾਰੀ ਟੀਮ ਕੁੱਲ 234 ਦੌੜਾਂ ਦੇ ਸਕੋਰ ਉਤੇ ਹੀ ਆਊਟ ਹੋ ਗਈ। ਅਸ਼ਿਵਨ ਨੇ 88 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ। ਉਸ ਨੂੰ ਰਵਿੰਦਰ ਜਡੇਜਾ ਦਾ ਵੀ ਵਧੀਆ ਸਾਥ ਮਿਲਿਆ ਜਿਸ ਨੇ 58 ਦੌੜਾਂ ਦੇਕੇ 3 ਵਿਕਟਾਂ ਲਈਆਂ।

ਬੰਗਲਾਦੇਸ਼ ਦੇ ਕਪਤਾਨ ਹਸਨ ਸ਼ੰਟੋ ਨੇ 127 ਗੇਂਦਾਂ ਵਿਚ ਅੱਠ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਸ ਨੂੰ ਟੀਮ ਦੇ ਹੋਰ ਕਿਸੇ ਬੱਲੇਬਾਜ਼ ਦਾ ਖ਼ਾਸ ਸਾਥ ਨਹੀਂ ਮਿਲ ਸਕਿਆ। -ਪੀਟੀਆਈ

Advertisement