ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਲਕਾਤਾ ਲਾਅ ਕਾਲਜ ਜਬਰ-ਜਨਾਹ ਮਾਮਲੇ ’ਚ ਦੋਸ਼ ਪੱਤਰ ਦਾਖ਼ਲ

‘ਡੀ ਐੱਨ ਏ ਅਤੇ ਸੀ ਸੀ ਟੀ ਵੀ ਸਬੂਤ ਮੁੱਖ ਮੁਲਜ਼ਮ ਦੀ ਭੂਮਿਕਾ ਦੀ ਪੁਸ਼ਟੀ ਕਰਦੇ ਨੇ’
Advertisement

ਕੋਲਕਾਤਾ ਪੁਲੀਸ ਦੇ ਜਾਂਚ ਅਧਿਕਾਰੀਆਂ ਨੇ ਆਪਣੇ ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਡੀ ਐੱਨ ਏ ਰਿਪੋਰਟ ਨੇ ਦੱਖਣੀ ਕੋਲਕਾਤਾ ਲਾਅ ਕਾਲਜ ਦੇ ਅੰਦਰ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਮਾਮਲੇ ਦੇ ਮੁੱਖ ਮੁਲਜ਼ਮ ਮੋਨੋਜੀਤ ‘ਮੈਂਗੋ’ ਮਿਸ਼ਰਾ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਦੇ ਸੂਤਰਾਂ ਨੇ ਅੱਜ ਦਾਅਵਾ ਕੀਤਾ ਕਿ 24 ਸਾਲਾ ਪੀੜਤਾ ਦੇ ਕੱਪੜਿਆਂ ’ਤੇ ਮਿਲੇ ਨਮੂਨਿਆਂ ਦੇ ਡੀ ਐੱਨ ਏ ਪ੍ਰੀਖਣ ਦੇ ਨਤੀਜੇ ਮੁਲਜ਼ਮ ਦੇ ਨਮੂਨਿਆਂ ਨਾਲ ਮੇਲ ਖਾਂਦੇ ਹਨ। ਡੀ ਐੱਨ ਏ ਪ੍ਰੀਖਣ ਲਈ ਪੀੜਤਾ ਤੇ ਮੁਲਜ਼ਮ ਦੋਹਾਂ ਦੇ ਖ਼ੂਨ ਦੇ ਨਮੂਨੇ ਲਏ ਗਏ।

ਦੋਸ਼ ਪੱਤਰ ਐਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟਰੇਟ ਅਲੀਪੁਰ ਦੀ ਅਦਾਲਤ ਵਿੱਚ ਦਾਖ਼ਲ ਕੀਤਾ ਗਿਆ, ਜਿਸ ਵਿੱਚ ਮੁੱਖ ਮੁਲਜ਼ਮ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਮਿਸ਼ਰਾ ਦੇ ਨਾਲ ਤਿੰਨ ਹੋਰਾਂ ਦੇ ਨਾਮ ਸ਼ਾਮਲ ਹਨ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਡੀ ਐੱਨ ਏ ਪ੍ਰੀਖਣ ਨਾਲ ਘਟਨਾ ਸਥਾਨ (ਸਿੱਖਿਆ ਸੰਸਥਾ ਦੇ ਗਾਰਡ ਰੂਮ ਦੇ ਅੰਦਰ) ’ਤੇ ਪੀੜਤਾ ਅਤੇ ਮੁਲਜ਼ਮ ਦੋਹਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਡੀ ਐੱਨ ਏ ਰਿਪੋਰਟ ਇਸ ਮਾਮਲੇ ਵਿੱਚ ਅਹਿਮ ਸਬੂਤਾਂ ’ਚੋਂ ਇਕ ਜਾਪਦੀ ਹੈ।’’ ਪੁਲੀਸ ਨੇ ਦੋਸ਼ ਪੱਤਰ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਕਾਲਜ ਕੰਪਲੈਕਸ ਅਤੇ ਆਸ-ਪਾਸ ਦੀਆਂ ਦੋ ਦੁਕਾਨਾਂ ਤੋਂ ਲਏ ਗਏ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਤੋਂ ਵੀ ਅਪਰਾਧ ਦੇ ਕ੍ਰਮ ਦੀ ਪੁਸ਼ਟੀ ਹੋਈ ਹੈ।

Advertisement

Advertisement
Show comments