Chardham Yatra route open: ਉੱਤਰਾਖੰਡ ’ਚ ਭਾਰੀ ਮੀਂਹ; ਚਾਰਧਾਮ ਯਾਤਰਾ ’ਚ ਕੋਈ ਰੁਕਾਵਟ ਨਹੀਂ
ਢਿੱਗਾਂ ਡਿੱਗਣ ਤੋਂ ਬਾਅਦ ਸਡ਼ਕਾਂ ਸਾਫ ਕੀਤੀਆਂ: ਅਧਿਕਾਰੀ
Advertisement
ਉੱਤਰਾਖੰਡ ਦੇ ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬਾ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਅੱਜ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਨਾਲ ਕੁਝ ਥਾਵਾਂ ’ਤੇ ਸਮੱਸਿਆ ਆਈ ਹੈ ਤੇ ਚਾਰਧਾਮ ਯਾਤਰਾ ਦਾ ਰੂਟ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਨਕੁਟੀਆ ਵਿੱਚ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਸੜਕ ’ਤੇ ਢਿੱਗਾਂ ਡਿੱਗਣ ਕਾਰਨ ਥੋੜ੍ਹੀ ਰੁਕਾਵਟ ਆਈ ਹੈ ਪਰ ਇਸ ਨੂੰ ਰੋਜ਼ਾਨਾ ਸਾਫ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਗੰਗੋਤਰੀ ਹਾਈਵੇਅ ਦੀ ਇੱਕ ਸੜਕ ਬੰਦ ਹੈ ਪਰ ਦੂਜੀਆਂ ਸਾਰੀਆਂ ਸੜਕਾਂ ਅੱਜ ਖੋਲ੍ਹ ਦਿੱਤੀਆਂ ਜਾਣਗੀਆਂ, ਬਾਕੀ ਬਚੀਆਂ ਸੜਕਾਂ ਨੂੰ ਖੋਲ੍ਹਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement