ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰ ਵੱਲੋਂ ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੀ ਜਾਂਚ ਦੇ ਹੁਕਮ

ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਲੋਕ ਨਿਰਮਾਣ ਵਿਭਾਗ ਨੂੰ ਜਾਂਚ ਕਰਨ ਲਈ ਕਿਹਾ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 15 ਫਰਵਰੀ

Advertisement

ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ 6, ਫਲੈਗਸਟਾਫ ਰੋਡ ਬੰਗਲੇ ਦੇ ਨਵੀਨੀਕਰਨ ਦੀ ਜਾਂਚ ਦੇ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਨੂੰ ਹੁਕਮ ਦਿੱਤੇ ਹਨ। ਭਾਜਪਾ ਨੇ ਇਸ ਨੂੰ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਹੈ ਅਤੇ ਉਸ ਨੇ ਚੋਣਾਂ ’ਚ ਇਸ ’ਤੇ ਖ਼ਰਚੇ ਪੈਸਿਆਂ ਨੂੰ ਲੈ ਕੇ ਮੁੱਦਾ ਵੀ ਬਣਾਇਆ ਸੀ। ਭਾਜਪਾ ਆਗੂ ਅਤੇ ਰੋਹਿਣੀ ਤੋਂ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ‘ਸ਼ੀਸ਼ ਮਹਿਲ’ ਨੂੰ ਲੈ ਕੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦਾ ਭ੍ਰਿਸ਼ਟਾਚਾਰ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਗੁਪਤਾ ਨੇ ਕਿਹਾ ਕਿ ਸੀਵੀਸੀ ਨੇ ਉਨ੍ਹਾਂ ਦੀਆਂ ਦੋ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਬੰਗਲੇ ਦੇ ਵਿਸਥਾਰ ਲਈ ਜਾਇਦਾਦਾਂ ਦੇ ਕਥਿਤ ਰਲੇਵੇਂ ਅਤੇ ਇਸ ਦੇ ਅੰਦਰੂਨੀ ਹਿੱਸੇ ’ਤੇ ਹੋਏ ਖ਼ਰਚਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਜਪਾ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦਾ ਮੁੱਖ ਮੰਤਰੀ ਇਸ ਬੰਗਲੇ ’ਚ ਨਹੀਂ ਰਹੇਗਾ। ਕੇਜਰੀਵਾਲ ਨੇ ਅਕਤੂਬਰ 2024 ’ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਬੰਗਲਾ ਖਾਲੀ ਕਰ ਦਿੱਤਾ ਸੀ। ਗੁਪਤਾ ਨੇ ਸੀਵੀਸੀ ਨੂੰ ਕੀਤੀ ਸ਼ਿਕਾਇਤ ’ਚ ਲਿਖਿਆ ਸੀ ਕਿ ‘ਸ਼ੀਸ਼ ਮਹਿਲ’ ਦਾ ਖੇਤਰਫਲ ਅਸਲ ਵਿੱਚ 10,000 ਗਜ਼ ਤੋਂ ਘੱਟ ਸੀ ਪਰ ਨਾਲ ਲਗਦੀ ਸੰਪਤੀ ’ਤੇ ਕਬਜ਼ਾ ਕਰਕੇ ਇਸ ਦਾ ਏਰੀਆ ਵਧਾ ਲਿਆ ਗਿਆ ਸੀ। ਸੀਵੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਣੀ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ 40,000 ਵਰਗ ਗਜ਼ (8 ਏਕੜ) ਜ਼ਮੀਨ ਨੂੰ ਕਵਰ ਕਰਕੇ ਇਕ ਆਲੀਸ਼ਾਨ ਮਹਿਲ ਬਣਾਉਣ ਲਈ ਬਿਲਡਿੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ। ਰਾਜਪੁਰ ਰੋਡ ’ਤੇ ਪਲਾਟ ਨੰਬਰ 45 ਅਤੇ 47 (ਪਹਿਲਾਂ ਟਾਈਪ-ਵੀ ਫਲੈਟਾਂ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਜੱਜਾਂ ਦੀ ਰਿਹਾਇਸ਼) ਅਤੇ ਦੋ ਬੰਗਲੇ (8-ਏ ਅਤੇ 8-ਬੀ, ਫਲੈਗ ਸਟਾਫ ਰੋਡ) ਸਮੇਤ ਸਰਕਾਰੀ ਜਾਇਦਾਦਾਂ ਨੂੰ ਢਾਹ ਕੇ ਨਵੀਂ ਰਿਹਾਇਸ਼ ਵਿੱਚ ਮਿਲਾ ਦਿੱਤਾ ਗਿਆ। ਇਕ ਹੋਰ ਸ਼ਿਕਾਇਤ ਵਿੱਚ ਗੁਪਤਾ ਨੇ 6, ਫਲੈਗ ਸਟਾਫ ਰੋਡ ’ਤੇ ਬੰਗਲੇ ਦੀ ਮੁਰੰਮਤ ਅਤੇ ਅੰਦਰੂਨੀ ਸਜਾਵਟ ’ਤੇ ‘ਵਧੇਰੇ ਖ਼ਰਚ’ ਦਾ ਦੋਸ਼ ਲਗਾਇਆ ਹੈ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਲਿਖੀਆਂ ਚਿੱਠੀਆਂ ਦੇ ਆਧਾਰ ’ਤੇ ਸੀਵੀਸੀ ਨੇ ਲੋਕ ਨਿਰਮਾਣ ਵਿਭਾਗ ਨੂੰ ਤੱਥਾਂ ਸਮੇਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਸਿਰਸਾ ਨੇ ਜਾਂਚ ਦਾ ਸਵਾਗਤ ਕੀਤਾ

ਰਾਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ‘ਸ਼ੀਸ਼ ਮਹਿਲ’ ਦੀ ਜਾਂਚ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਬੰਗਲੇ ਦਾ ਰਕਬਾ 8 ਏਕੜ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਰਹਿਣ ਲਈ 8 ਏਕੜ ਦੇ ਘਰ ਦੀ ਕਿਉਂ ਲੋੜ ਸੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬੰਗਲੇ ਅੰਦਰ ਲਗਾਈਆਂ ਗਈਆਂ ਆਲੀਸ਼ਾਨ ਵਸਤਾਂ ਦੀ ਵੀ ਜਾਂਚ ਕਰੇ।

Advertisement
Tags :
sheesh mehel
Show comments