ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਬੀਐੱਸਈ ਵੱਲੋਂ ਸਕੂਲਾਂ ’ਚ ‘ਸ਼ੂਗਰ ਬੋਰਡ’ ਲਗਾਉਣ ਦੀ ਹਦਾਇਤ

ਬੋਰਡਾਂ ’ਤੇ ਵੱਧ ਮਿੱਠਾ ਖਾਣ ਨਾਲ ਜੁੜੇ ਜੋਖ਼ਮਾਂ ਬਾਰੇ ਜਾਣਕਾਰੀ ਕੀਤੀ ਜਾਵੇਗੀ ਪ੍ਰਦਰਸ਼ਿਤ
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ, 17 ਮਈ

ਬੱਚਿਆਂ ਵਿਚ ਵੱਧ ਰਹੇ ਟਾਈਪ 2 ਡਾਇਬਟੀਜ਼ ਦੇ ਕੇਸਾਂ ਦਰਮਿਆਨ ਸੀਬੀਐੱਸਈ ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਚਿਆਂ ਨੂੰ ਜ਼ਿਆਦਾ ਮਿੱਠਾ ਖਾਣ ਨਾਲ ਜੁੜੇ ਜੋਖਮਾਂ ਬਾਰੇ ਜਾਗਰੂਕ ਕਰਨ ਲਈ ‘ਸ਼ੂਗਰ ਬੋਰਡ’ ਲਗਾਉਣ। ਸੀਬੀਐੱਸਈ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਇਕ ਦਹਾਕੇ ਵਿਚ ਬੱਚਿਆਂ ਵਿਚ ਟਾਈਪ 2 ਡਾਇਬਟੀਜ਼ (ਸ਼ੱਕਰ ਰੋਗ) ਦੇ ਕੇਸਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਟਾਈਪ 2 ਡਾਇਬਟੀਜ਼ ਇਕ ਅਜਿਹੀ ਸਥਿਤੀ ਹੈ, ਜੋ ਪਹਿਲਾਂ ਬਾਲਗਾਂ ਵਿਚ ਦੇਖੀ ਜਾਂਦੀ ਸੀ। ਸੀਬੀਐੱਸਈ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਇਸ ਚਿੰਤਾਜਨਕ ਰੁਝਾਨ ਦੀ ਮੁੱਖ ਵਜ੍ਹਾ ਵੱਧ ਮਾਤਰਾ ਵਿਚ ਮਿੱਠਾ ਖਾਣਾ ਹੈ, ਜੋ ਆਮ ਕਰਕੇ ਮਿੱਠੇ ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਪ੍ਰੋਸੈਸਡ ਭੋਜਨ ਦੇ ਰੂਪ ਵਿਚ ਸੌਖਿਆਂ ਹੀ ਸਕੂਲਾਂ ਵਿਚ ਮਿਲ ਜਾਂਦਾ ਹੈ। ਲੋੜੋਂ ਵੱਧ ਮਿੱਠੇ ਨਾਲ ਨਾ ਸਿਰਫ਼ ਡਾਇਬਟੀਜ਼ ਦਾ ਜੋਖ਼ਮ ਵਧਦਾ ਹੈ ਬਲਕਿ ਇਹ ਮੋਟਾਪੇ, ਦੰਦਾਂ ਦੀਆਂ ਸਮੱਸਿਆਵਾਂ ਅਤੇ ਹੋਰ ਪਾਚਨ ਵਿਗਾੜਾਂ ਵਿੱਚ ਵੀ ਯੋਗਦਾਨ ਪਾਉਂਦੀ ਹੈ ਅਤੇ ਬੱਚਿਆਂ ਦੀ ਸਿਹਤ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ।’’-ਪੀਟੀਆਈ

Advertisement

Advertisement