ਸੀਬੀਆਈ ਨੇ ਮਹੂਆ ਖ਼ਿਲਾਫ਼ ਲੋਕਪਾਲ ਨੂੰ ਰਿਪੋਰਟ ਸੌਂਪੀ
ਕੇਂਦਰੀ ਜਾਂਚ ਬਿਊਰੋ ਨੇ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨਾਲ ਜੁੜੇ ਕਥਿਤ ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ ਦੇ ਮਾਮਲੇ ’ਚ ਲੋਕਪਾਲ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸੀਬੀਆਈ ਨੇ ਲੋਕਪਾਲ ਦੀ ਸਿਫ਼ਾਰਸ਼ ’ਤੇ ਭ੍ਰਿਸ਼ਟਾਚਾਰ...
Advertisement
ਕੇਂਦਰੀ ਜਾਂਚ ਬਿਊਰੋ ਨੇ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨਾਲ ਜੁੜੇ ਕਥਿਤ ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ ਦੇ ਮਾਮਲੇ ’ਚ ਲੋਕਪਾਲ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸੀਬੀਆਈ ਨੇ ਲੋਕਪਾਲ ਦੀ ਸਿਫ਼ਾਰਸ਼ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਪਿਛਲੇ ਸਾਲ 21 ਮਾਰਚ ਨੂੰ ਮਹੂਆ ਅਤੇ ਹੀਰਾਨੰਦਾਨੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਮਹੂਆ ’ਤੇ ਦੋਸ਼ ਹੈ ਕਿ ਉਹ ਭ੍ਰਿਸ਼ਟ ਵਿਹਾਰ ’ਚ ਸ਼ਾਮਲ ਸੀ ਅਤੇ ਉਨ੍ਹਾਂ ਹੀਰਾਨੰਦਾਨੀ ਤੋਂ ਰਿਸ਼ਵਤ ਤੇ ਹੋਰ ਲਾਹੇ ਲੈ ਕੇ ਆਪਣੇ ਸੰਸਦੀ ਵਿਸ਼ੇਸ਼ ਅਧਿਕਾਰਾਂ ਨਾਲ ਸਮਝੌਤਾ ਕੀਤਾ ਅਤੇ ਲੌਗਇਨ ਆਈਡੀ ਤੇ ਪਾਸਵਰਡ ਸਾਂਝੇ ਕਰਕੇ ਕੌਮੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਲੋਕਪਾਲ ਅੱਗੇ ਦੀ ਕਾਰਵਾਈ ਬਾਰੇ ਫ਼ੈਸਲਾ ਲਵੇਗਾ।
Advertisement
Advertisement