ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਬੀਆਈ ਵੱਲੋਂ 2,796 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਨਿਲ ਅੰਬਾਨੀ ਅਤੇ ਰਾਣਾ ਕਪੂਰ ਖ਼ਿਲਾਫ਼ ਚਾਰਜਸ਼ੀਟ ਦਾਇਰ

CBI chargesheets Anil Ambani, Rana Kapoor in Rs 2,796-Cr corruption caseਸੀਬੀਆਈ ਨੇ ਅੱਜ ਅਨਿਲ ਅੰਬਾਨੀ ਅਤੇ ਹੋਰਾਂ ਵਿਰੁੱਧ ਉਦਯੋਗਪਤੀ ਦੀਆਂ ਕੰਪਨੀਆਂ ਐਫਐਲ ਅਤੇ ਆਰਐਚਐਫਐਲ, ਯੈੱਸ ਬੈਂਕ ਅਤੇ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਪਰਿਵਾਰ ਦੀਆਂ ਫਰਮਾਂ ਵਿਚਕਾਰ ਕਥਿਤ ਧੋਖਾਧੜੀ...
Advertisement

CBI chargesheets Anil Ambani, Rana Kapoor in Rs 2,796-Cr corruption caseਸੀਬੀਆਈ ਨੇ ਅੱਜ ਅਨਿਲ ਅੰਬਾਨੀ ਅਤੇ ਹੋਰਾਂ ਵਿਰੁੱਧ ਉਦਯੋਗਪਤੀ ਦੀਆਂ ਕੰਪਨੀਆਂ ਐਫਐਲ ਅਤੇ ਆਰਐਚਐਫਐਲ, ਯੈੱਸ ਬੈਂਕ ਅਤੇ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਪਰਿਵਾਰ ਦੀਆਂ ਫਰਮਾਂ ਵਿਚਕਾਰ ਕਥਿਤ ਧੋਖਾਧੜੀ ਵਾਲੇ ਲੈਣ-ਦੇਣ ਦੇ ਦੋਸ਼ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ ਜਿਸ ਨਾਲ ਬੈਂਕ ਨੂੰ 2,796 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਸੰਘੀ ਏਜੰਸੀ ਨੇ ਕਿਹਾ ਹੈ ਕਿ ਅੰਬਾਨੀ ਅਨਿਲ ਧੀਰੂਭਾਈ ਅੰਬਾਨੀ (ਏਡੀਏ) ਸਮੂਹ ਦੇ ਚੇਅਰਮੈਨ ਅਤੇ ਐਫਐਲ ਅਤੇ ਆਰਐਚਐਫਐਲ ਦੀ ਹੋਲਡਿੰਗ ਕੰਪਨੀ ਰਿਲਾਇੰਸ ਕੈਪੀਟਲ ਲਿਮਟਿਡ ਦੇ ਡਾਇਰੈਕਟਰ ਹਨ। ਏਡੀਏ ਸਮੂਹ ਵੱਲੋਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ।

Advertisement

ਸੀਬੀਆਈ ਨੇ ਅੰਬਾਨੀ ਤੋਂ ਇਲਾਵਾ ਰਾਣਾ ਕਪੂਰ, ਬਿੰਦੂ ਕਪੂਰ, ਰਾਧਾ ਕਪੂਰ, ਰੋਸ਼ਨੀ ਕਪੂਰ, ਐਫਐਲ, ਆਰਐਚਐਫਐਲ (ਹੁਣ ਆਥਮ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਲਿਮਟਿਡ), ਆਰਏਬੀ ਐਂਟਰਪ੍ਰਾਇਜ਼ਜ਼ ਪ੍ਰਾਈਵੇਟ ਲਿਮਟਿਡ, ਇਮੇਜਿਨ ਅਸਟੇਟ ਪ੍ਰਾਈਵੇਟ ਲਿਮਟਿਡ, ਬਲਿਸ ਹਾਊਸ ਪ੍ਰਾਈਵੇਟ ਲਿਮਟਿਡ, ਇਮੇਜਿਨ ਹੈਬੀਟੈਟ ਪ੍ਰਾਈਵੇਟ ਲਿਮਟਿਡ, ਇਮੇਜਿਨ ਰੈਜ਼ੀਡੈਂਸ ਪ੍ਰਾਈਵੇਟ ਲਿਮਟਿਡ ਅਤੇ ਮੋਰਗਨ ਕ੍ਰੈਡਿਟਸ ਪ੍ਰਾਈਵੇਟ ਲਿਮਟਿਡ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਚਾਰਜਸ਼ੀਟ ਕੀਤਾ ਹੈ। ਪੀਟੀਆਈ

Advertisement
Show comments