ਕਰਨਾਟਕ ’ਚ ਜਾਤੀ ਜਨਗਣਨਾ 22 ਸਤੰਬਰ ਤੋਂ, 420 ਕਰੋੜ ਰੁਪਏ ਹੋਣਗੇ ਖਰਚ: ਮੁੱਖ ਮੰਤਰੀ ਸਿੱਧਾਰਮੱਈਆ
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਕਿਹਾ ਕਿ ਸੂਬੇ ਦੇ ਸਮਾਜਿਕ ਅਤੇ ਵਿਦਿਅਕ ਸਰਵੇਖਣ Social and Educational Survey ਜਿਸ ਨੂੰ ‘ਜਾਤੀ ਜਨਗਣਨਾ’ caste census ਵਜੋਂ ਜਾਣਿਆ ਜਾਂਦਾ ਹੈ, 22 ਸਤੰਬਰ ਤੋਂ 7 ਅਕਤੂਬਰ ਦੇ ਵਿਚਕਾਰ 420 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਵੇਖਣ ‘ਵਿਗਿਆਨਕ’ ਤੌਰ ’ਤੇ ਕੀਤਾ ਜਾਵੇਗਾ, ਜਿਸ ਲਈ 60-ਸਵਾਲਾਂ ਦੀ ਪ੍ਰਸ਼ਨਾਵਲੀ ਤਿਆਰ ਕੀਤੀ ਜਾਵੇਗੀ।
Karnataka Chief Minister Siddaramaiah ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ ਸੱਤ ਕਰੋੜ ਲੋਕਾਂ ਦੀ ਸਮਾਜਿਕ ਅਤੇ ਵਿਦਿਅਕ ਸਥਿਤੀ ਜਾਣਨ ਲਈ, Karnataka State Commission for Backward Classes ਵੱਲੋਂ ਚੇਅਰਮੈਨ ਮਧੂਸੂਦਨ ਆਰ ਨਾਇਕ ਦੀ ਅਗਵਾਈ ਹੇਠ ਨਵਾਂ ਸਰਵੇਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਰਵੇਖਣ ਪੂਰਾ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਲਈ ਆਖਿਆ ਗਿਆ ਹੈ।। ਕਮਿਸ਼ਨ ਨੇ ਕਿਹਾ ਹੈ ਕਿ ਉਹ ਰਿਪੋਰਟ ਦਸੰਬਰ ਤੱਕ ਜਮ੍ਹਾਂ ਕਰ ਦੇਵੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਸਰਵੇਖਣ ਲਈ ਸਰਕਾਰੀ ਸਕੂਲ ਅਧਿਆਪਕਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਵਿੱਚੋਂ ਹਰੇਕ ਇੱਕ ਬਲਾਕ ਵਿੱਚ 120-150 ਘਰਾਂ ਦਾ ਸਰਵੇਖਣ ਕਰੇਗਾ।