ਤਾਜ ਮਹਿਲ ਕੰਪਲੈਕਸ ’ਚ ਆਰਡੀਐਕਸ ਹੋਣ ਦੀ ਫ਼ਰਜ਼ੀ ਸੂਚਨਾ ਸਬੰਧੀ ਕੇਸ ਦਰਜ
ਆਗਰਾ (ਉੱਤਰ ਪ੍ਰਦੇਸ਼), 25 ਮਈ ਤਾਜ ਮਹਿਲ ਵਿੱਚ ਆਰਡੀਐਕਸ ਹੋਣ ਬਾਰੇ ਫ਼ਰਜ਼ੀ ਸੂਚਨਾ ਦੇਣ ਵਾਲੀ ਇਕ ਈ-ਮੇਲ ਸੈਰ-ਸਪਾਟਾ ਵਿਭਾਗ ਨੂੰ ਭੇਜੇ ਜਾਣ ਦੇ ਸਬੰਧ ਵਿੱਚ ਇਕ ਕੇਸ ਦਰਜ ਕੀਤਾ ਗਿਆ ਹੈ। ਸੈਰ-ਸਪਾਟਾ ਵਿਭਾਗ ਨੂੰ ਸ਼ਨਿਚਰਵਾਰ ਨੂੰ ਇਕ ਈ-ਮੇਲ ਭੇਜੀ ਗਈ...
Advertisement
ਆਗਰਾ (ਉੱਤਰ ਪ੍ਰਦੇਸ਼), 25 ਮਈ
ਤਾਜ ਮਹਿਲ ਵਿੱਚ ਆਰਡੀਐਕਸ ਹੋਣ ਬਾਰੇ ਫ਼ਰਜ਼ੀ ਸੂਚਨਾ ਦੇਣ ਵਾਲੀ ਇਕ ਈ-ਮੇਲ ਸੈਰ-ਸਪਾਟਾ ਵਿਭਾਗ ਨੂੰ ਭੇਜੇ ਜਾਣ ਦੇ ਸਬੰਧ ਵਿੱਚ ਇਕ ਕੇਸ ਦਰਜ ਕੀਤਾ ਗਿਆ ਹੈ। ਸੈਰ-ਸਪਾਟਾ ਵਿਭਾਗ ਨੂੰ ਸ਼ਨਿਚਰਵਾਰ ਨੂੰ ਇਕ ਈ-ਮੇਲ ਭੇਜੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤਾਜ ਮਹਿਲ ਵਿੱਚ ਆਰਡੀਐਕਸ ਅਤੇ ਆਈਈਡੀ ਰੱਖਿਆ ਹੋਇਆ ਹੈ। ਉਪਰੰਤ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਸਬੰਧੀ ਇੱਥੇ ਸਾਈਬਰ ਅਪਰਾਧ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
Advertisement
ਇਸੇ ਦੌਰਾਨ, ਏਸੀਪੀ ਸਈਦ ਆਰਿਬ ਅਹਿਮ ਨੇ ਦੱਸਿਆ ਕਿ ਤਾਜ ਮਹਿਲ ਦੀ ਸੁਰੱਖਿਆ ਵਧੇਰੇ ਸਖ਼ਤ ਕਰਨ ਅਤੇ ਸੰਭਾਵੀ ਖ਼ਤਰਿਆਂ ਤੋਂ ਨਜਿੱਠਣ ਲਈ ਕੰਪਲੈਕਸ ਵਿੱਚ ਜਲਦੀ ਹੀ ਡਰੋਨ ਵਿਰੋਧੀ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। -ਪੀਟੀਆਈ
Advertisement