ਮੋਦੀ ਅਤੇ ਮਾਂ ਦੀ ਏ ਆਈ ਵੀਡੀਓ ਬਣਾਉਣ ’ਤੇ ਕੇਸ ਦਰਜ
ਦਿੱਲੀ ਪੁਲੀਸ ਨੇ ਅੱਜ ਕਾਂਗਰਸ ਦੀ ਬਿਹਾਰ ਇਕਾਈ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਦੀ ਏ ਆਈ (ਮਸਨੂਈ ਬੌਧਿਕਤਾ) ਰਾਹੀਂ ਬਣਾਈ ਗਈ ‘ਡੀਪਫੇਕ’ ਵੀਡੀਓ ਆਪਣੇ ‘ਐਕਸ’ ਹੈਂਡਲ ’ਤੇ ਸਾਂਝੀ ਕਰਨ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ...
Advertisement
ਦਿੱਲੀ ਪੁਲੀਸ ਨੇ ਅੱਜ ਕਾਂਗਰਸ ਦੀ ਬਿਹਾਰ ਇਕਾਈ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਦੀ ਏ ਆਈ (ਮਸਨੂਈ ਬੌਧਿਕਤਾ) ਰਾਹੀਂ ਬਣਾਈ ਗਈ ‘ਡੀਪਫੇਕ’ ਵੀਡੀਓ ਆਪਣੇ ‘ਐਕਸ’ ਹੈਂਡਲ ’ਤੇ ਸਾਂਝੀ ਕਰਨ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕੀਤੀ ਹੈ। ਦਿੱਲੀ ਭਾਜਪਾ ਚੋਣ ਸੈੱਲ ਦੇ ਕਨਵੀਨਰ ਸੰਕੇਤ ਗੁਪਤਾ ਨੇ ਬੀਤੇ ਦਿਨ ਨੌਰਥ ਐਵੇਨਿਊ ਥਾਣੇ ’ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਦਾ ਅਕਸ ਖਰਾਬ ਕੀਤਾ ਗਿਆ, ਕਾਨੂੰਨ ਦੀ ਉਲੰਘਣਾ ਕੀਤੀ ਗਈ ਅਤੇ ਔਰਤਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਈ ਗਈ ਹੈ। ਇਹ ਵੀਡੀਓ 10 ਸਤੰਬਰ ਨੂੰ ਕਾਂਗਰਸ ਦੀ ਬਿਹਾਰ ਇਕਾਈ ਦੇ ਅਧਿਕਾਰਤ ‘ਐਕਸ’ ਹੈਂਡਲ ’ਤੇ ਸਾਂਝੀ ਕੀਤੀ ਗਈ ਸੀ।
Advertisement
Advertisement