ਨਾਗਪੁਰ ਦੀ ਆਰਡਨੈਂਸ ਫੈਕਟਰੀ ਦੇ ਸਾਬਕਾ ਡਿਪਟੀ ਜੀਐੱਮ ਖ਼ਿਲਾਫ਼ ਬੇਨੇਮੀਆਂ ਦੇ ਦੋਸ਼ ਹੇਠ ਕੇਸ ਦਰਜ
Former DyGM of ordnance factory in Nagpur booked for alleged irregularities; ਸੀਬੀਆਈ ਵੱਲੋਂ ਪ੍ਰਾਈਵੇਟ ਫਰਮ ਤੇ ਉਸ ਦਾ ਮਾਲਕ ਵੀ ਨਾਮਜ਼ਦ
Advertisement
ਸੀਬੀਆਈ ਨੇ ਆਰਡਨੈਂਸ ਫੈਕਟਰੀ ਅੰਬਾਝਾਰੀ Ordnance Factory Ambajhari (ਓਐਫਏਜੇ) ਨਾਗਪੁਰ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਦੀਪਕ ਲਾਂਬਾ ’ਤੇ ਟੈਂਡਰ ਦੇਣ ਵਿੱਚ ਇੱਕ ਨਿੱਜੀ ਫਰਮ ਦਾ ਪੱਖ ਪੂਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਸੀਬੀਆਈ ਨੇ ਇਸ ਮਾਮਲੇ ਦੇ ਸਬੰਧ ਵਿੱਚ ਪ੍ਰਾਈਵੇਟ ਫਰਮ, ਆਟੋਮੇਸ਼ਨ ਇੰਜੀਨੀਅਰਿੰਗ ਐਂਡ ਇੰਡਸਟਰੀਅਲ ਸਰਵਿਸਿਜ਼, ਨਾਗਪੁਰ Automation Engineering and Industrial Services ਅਤੇ ਇਸ ਦੇ ਮਾਲਕ ਮੋਹਿਤ ਥੋਲੀਆ Mohit Tholia ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
Advertisement
ਉਨ੍ਹਾਂ ਕਿਹਾ ਕਿ ਏਜੰਸੀ ਨੇ ਮੁਲਜ਼ਮਾਂ ਦੇ ਰਿਹਾਇਸ਼ੀ ਟਿਕਾਣਿਆਂ ਤੇ ਚਾਰ ਥਾਵਾਂ ਦੀ ਤਲਾਸ਼ੀ ਕੀਤੀ ਹੈ।
ਇਹ ਦੋਸ਼ ਲਾਇਆ ਗਿਆ ਸੀ ਕਿ ਲਾਂਬਾ ਨੇ ਡੀਜੀਐਮ, ਓਐਫਏਜੇ, ਨਾਗਪੁਰ ਵਿੱਚ ਆਪਣੇ ਕਾਰਜਕਾਲ ਦੌਰਾਨ ਇੱਕ proprietorship firm ਸਥਾਪਤ ਕੀਤੀ ਅਤੇ ਟੈਂਡਰਾਂ ਦੇ ਨੇਮਾਂ ਅਤੇ ਸ਼ਰਤਾਂ ਵਿੱਚ ਹੇਰਾਫੇਰੀ ਕਰਕੇ ਫਰਮ ਵੱਲੋਂ ਦਾਖਲ ਕੀਤੇ ਗਏ ਜਾਅਲੀ/ਝੂਠੇ ਤਜਰਬਾ ਸਰਟੀਫਿਕੇਟ ਦੇ ਆਧਾਰ ’ਤੇ ਫਰਮ ਨੂੰ ਟੈਂਡਰ ਦਿੱਤੇ।
ਸੀਬੀਆਈ ਦੇ ਤਰਜਮਾਨ ਨੇ ਬਿਆਨ ਵਿੱਚ ਕਿਹਾ, ‘‘ਮੁਲਜ਼ਮ ਡਿਪਟੀ ਜਨਰਲ ਮੈਨੇਜਰ ’ਤੇੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਰਾਹੀਂ ਨਿੱਜੀ ਫਰਮ ਨਾਲ ਵਿੱਤੀ ਅਤੇ ਬੈਂਕਿੰਗ ਲੈਣ-ਦੇਣ ਕਰਨ ਦਾ ਵੀ ਦੋਸ਼ ਵੀ ਲਾਇਆ ਗਿਆ ਹੈ।’’
Advertisement