ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Cargo theft: ਅਮਰੀਕਾ ’ਚ ਕਰੋੜਾਂ ਦੀ ਟਰਾਂਸਪੋਰਟ ਠੱਗੀ ਕਰਦੇ 12 ਪੰਜਾਬੀ ਗ੍ਰਿਫਤਾਰ

Cargo theft: ਸਿੰਘ ਆਰਗੇਨਾਈਜੇਸ਼ਨ ਗੈਂਗ ਵੱਡੀਆਂ ਕੰਪਨੀਆਂ ਦੇ ਨਾਂਅ ਹੇਠ ਢੋਆ-ਢੁਆਈ ਠੇਕੇ ਲੈਕੇ ਕੀਮਤੀ ਮਾਲ ਗਾਇਬ ਕਰਦਾ ਰਿਹਾ ਹੈ
Advertisement
Cargo theft: ਅਮਰੀਕੀ ਪੁਲੀਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਸ਼ਿੰਗਟਨ ਅਤੇ ਕੈਲੇਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲੀਸ ਵਿਭਾਗ) ਵਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) ਸਾਰੇ ਵਾਸੀ ਰੈਂਚੋ ਕੂਕਾਮੋਂਗਾ, ਸੰਦੀਪ ਸਿੰਘ (31) ਵਾਸੀ ਸੇਂਟ ਬਰਨਾਰਡ, ਮਨਦੀਪ ਸਿੰਘ (42), ਰਣਜੋਧ ਸਿੰਘ (38) ਦੋਹੇਂ ਵਾਸੀ ਬੇਕਰਜ਼ਫੀਲਡ, ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) ਤਿੰਨੇ ਵਾਸੀ ਫੋਨਟਾਨਾ, ਬਿਕਰਮਜੀਤ ਸਿੰਘ (27) ਵਾਸੀ ਸੈਕਰਾਮੈਂਟੋ, ਹਿੰਮਤ ਸਿੰਘ ਖਾਲਸਾ (28) ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ ਐਲਗਰ ਹਰਨਾਂਦੇਜ (27) ਵਾਸੀ ਫੋਨਟਾਨਾ ਵਜੋਂ ਕੀਤੀ ਗਈ ਹੈ।
ਪੁਲੀਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆਂ ਅਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲੀਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ।
ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁੱਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਗੈਂਗ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂਅ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਉੱਤੇ ਪਹੁੰਚਾਣ ਦੀ ਥਾਂ ਵੇਚ ਦਿੰਦੇ।
ਪੁਲੀਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ । ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ’ਤੇ ਵੇਚਦੇ ਸਨ।
ਇਹ ਕਾਰਵਾਈ ਫੈਡਰਲ ਜਾਂਚ ਬਿਊਰੋ, ਰਿਵਰਸਾਈਡ ਆਈਲੈਂਡ ਟਾਸਕ ਫੋਰਸ, ਲਾਸ ਏਂਜਲ ਕੌਂਟੀ ਸ਼ੈਰਿਫ ਵਿਭਾਗ, ਫੋਨਟਾਨਾ ਪੁਲੀਸ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।
Advertisement
Tags :
Cargo theft:
Show comments