ਕਰੀਅਰ ਗਾਈਡੈਂਸ: ਸੀਬੀਐੱਸਈ ਵੱਲੋਂ ਦੋ ਨਵੇਂ ਪ੍ਰਾਜੈਕਟ ਸ਼ੁਰੂ
ਸੀਬੀਐੱਸਈ ਨੇ ਸੈਸ਼ਨ 2025-26 ’ਚ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਸਬੰਧੀ ਜਾਣਕਾਰੀ ਦੇਣ ਲਈ ਦੋ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ’ਚ ‘ਕਰੀਅਰ ਗਾਈਡੈਂਸ ਡੈਸ਼ਬੋਰਡ’ ਅਤੇ ‘ਕਾਊਂਸਲਿੰਗ ਹੱਬ ਐਂਡ ਸਪੋਕ ਸਕੂਲ ਮਾਡਲ’ ਦੇ ਨਾਂ ਸ਼ਾਮਲ ਹਨ। ਸੀਬੀਐੱਸਈ ਦੇ ਚੇਅਰਮੈਨ ਰਾਹੁਲ ਸਿੰਘ ਨੇ ਦੱਸਿਆ, ‘ਦੋਵਾਂ ਪਹਿਲਕਦਮੀਆਂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਲਾਭ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਵਿੱਚ ਸਬੰਧਤ ਭਾਈਵਾਲਾਂ ਵੱਲੋਂ ਲਗਾਤਾਰ ਆਪਣੇ ਯੋਗਦਾਨ ਰਾਹੀਂ ਸੁਧਾਰ ਕੀਤਾ ਜਾਂਦਾ ਰਹੇਗਾ। ਇੱਥੇ ਕਰਵਾਏ ਗਏ ਜਾਣ-ਪਛਾਣ ਅਤੇ ਆਪਸੀ ਗੱਲਬਾਤ ਦੇ ਸੈਸ਼ਨ ਦੌਰਾਨ ਮਾਹਿਰ ਟੀਮਾਂ ਨੇ ‘ਕਰੀਅਰ ਗਾਈਡੈਂਸ ਡੈਸ਼ਬੋਰਡ’ ਬਾਰੇ ਜਾਣਕਾਰੀ ਦਿੱਤੀ, ਜਿਸ ਦੌਰਾਨ ਇਸ ਦੇ ਯੂਜਰ ਇੰਟਰਫੇਸ, ਮੁੱਖ ਵਿਸ਼ੇਸ਼ਤਾਵਾਂ ਤੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਆਗੂਆਂ ਲਈ ਉਪਲਬਧ ਸਹੂਲਤਾਂ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ‘ਸੀਬੀਐੱਸਈ ਕਾਊਂਸਲਿੰਗ ਹੱਬ ਐਂਡ ਸਪੋਕ ਮਾਡਲ’ ਸਬੰਧੀ ਸੈਸ਼ਨ ’ਚ ਇਸ ਨੂੰ ਲਾਗੂ ਕਰਨ, ਸਕੂਲ ਪੱਧਰ ਦੀਆਂ ਜ਼ਿੰਮੇਵਾਰੀਆਂ ਤੇ ਨਿਗਰਾਨੀ ਢਾਂਚੇ ਬਾਰੇ ਦੱਸਿਆ ਗਿਆ। -ਪੀਟੀਆਈ