ਵਾਇਨਾਡ ਲਈ ਪ੍ਰਿਯੰਕਾ ਨਾਲੋਂ ਬਿਹਤਰ ਪ੍ਰਤੀਨਿਧੀ ਦੀ ਕਲਪਨਾ ਨਹੀਂ ਕਰ ਸਕਦਾ: ਰਾਹੁਲ ਗਾਂਧੀ
ਨਵੀਂ ਦਿੱਲੀ, 22 ਅਕਤੂਬਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਤੋਂ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਲਕੇ ਲਈ ਆਪਣੀ ਭੈਣ ਨਾਲੋਂ ਬਿਹਤਰ ਪ੍ਰਤੀਨਿਧੀ ਦੀ ਕਲਪਨਾ...
Advertisement
ਨਵੀਂ ਦਿੱਲੀ, 22 ਅਕਤੂਬਰ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਤੋਂ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਲਕੇ ਲਈ ਆਪਣੀ ਭੈਣ ਨਾਲੋਂ ਬਿਹਤਰ ਪ੍ਰਤੀਨਿਧੀ ਦੀ ਕਲਪਨਾ ਨਹੀਂ ਕਰ ਸਕਦੇ। ਪ੍ਰਿਯੰਕਾ ਬੁੱਧਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
Advertisement
ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, "ਵਾਇਨਾਡ ਦੇ ਲੋਕ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ, ਅਤੇ ਮੈਂ ਉਨ੍ਹਾਂ ਲਈ ਆਪਣੀ ਭੈਣ ਪ੍ਰਿਯੰਕਾ ਗਾਂਧੀ ਤੋਂ ਬਿਹਤਰ ਪ੍ਰਤੀਨਿਧੀ ਦੀ ਕਲਪਨਾ ਨਹੀਂ ਕਰ ਸਕਦਾ ਹਾਂ।’’ ‘‘ਮੈਨੂੰ ਭਰੋਸਾ ਹੈ ਕਿ ਉਹ ਵਾਇਨਾਡ ਦੀਆਂ ਜ਼ਰੂਰਤਾਂ ਦੀ ਇੱਕ ਭਾਵੁਕ ਚੈਂਪੀਅਨ ਅਤੇ ਸੰਸਦ ਵਿੱਚ ਇੱਕ ਸ਼ਕਤੀਸ਼ਾਲੀ ਆਵਾਜ਼ ਹੋਵੇਗੀ।’’
ਬੁੱਧਵਾਰ ਨੂੰ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੁਪਹਿਰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਵੇਰੇ 11 ਵਜੇ ਕਲਪੇਟਾ ਨਵੇਂ ਬੱਸ ਸਟੈਂਡ ਤੋਂ ਰੋਡ ਸ਼ੋਅ ਦੀ ਅਗਵਾਈ ਕਰਨਗੇ। -ਪੀਟੀਆਈ
Advertisement