ਕੈਨੇਡਾ ਨੇ ਭਾਰਤ ਦੀ ਪਿੱਠ ’ਚ ਛੁਰਾ ਮਾਰਿਆ: ਸੰਜੈ ਵਰਮਾ
ਚੋਣਾਂ ਦਾ ਲਾਹਾ ਲੈਣ ਲਈ ਖਾਲਿਸਤਾਨੀ ਲਹਿਰ ਨੂੰ ਉਤਸ਼ਾਹਿਤ ਕਰ ਰਹੇ ਹਨ ਕੈਨੇਡੀਅਨ ਸਿਆਸਤਦਾਨ
Advertisement
ਨਵੀਂ ਦਿੱਲੀ, 24 ਅਕਤੂਬਰ
Canada back-stabbed India: Indian envoy Verma: ਭਾਰਤ ਦੇ ਵਾਪਸ ਸੱਦੇ ਗਏ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਕਿ ਭਾਰਤ ਨਾਲ ਚੰਗੇ ਸਬੰਧ ਹੋਣ ਵਾਲੇ ਦੇਸ਼ ਵੱਲੋਂ ਗੈਰ ਪੇਸ਼ੇਵਰ ਢੰਗ ਨਾਲ ਪੇਸ਼ ਆਉਂਦਿਆਂ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਕੈਨੇਡਾ ਦਰਮਿਆਨ ਰਿਸ਼ਤਿਆਂ ਵਿਚ ਖਟਾਸ ਵੱਧ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤ ’ਤੇ ਜੂਨ 2023 ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਸਨ। ਭਾਰਤ ਪਰਤਣ ਤੋਂ ਬਾਅਦ ਸ੍ਰੀ ਵਰਮਾ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਚੋਣਾਂ ਦਾ ਲਾਹਾ ਲੈਣ ਲਈ ਖਾਲਿਸਤਾਨੀ ਲਹਿਰ ਦਾ ਸਮਰਥਨ ਕਰ ਰਿਹਾ ਹੈ।
Advertisement
Advertisement