ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Canada News: ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਵਿਚਕਾਰ ਬਰੈਂਪਟਨ ਤ੍ਰਿਵੇਣੀ ਮੰਦਰ ਨੇ Life Certificate Event ਰੱਦ ਕੀਤਾ

Canada News: Brampton Triveni temple cancels life certificate event
Photo: www.bramptontrivenimandir.com
Advertisement

ਓਟਵਾ, 12 ਨਵੰਬਰ

Canada News:ਹਿੰਸਕ ਪ੍ਰਦਰਸ਼ਨਾਂ ਦੇ ਖ਼ਦਸ਼ੇ ਕਾਰਨ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੇ ਇੱਕ ਲਾਈਫ਼ ਸਰਟੀਫਿਕੇਟ ਈਵੈਂਟ (Life Certificate Event) ਰੱਦ ਕਰ ਦਿੱਤਾ ਹੈ। ਇਹ ਸਮਾਗਮ ਇੱਕ ਕੌਂਸਲਰ ਕੈਂਪ ਵਿਚ 17 ਨਵੰਬਰ ਨੂੰ ਹੋਣਾ ਸੀ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰੀ ਜੀਵਨ ਸਰਟੀਫਿਕੇਟਾਂ ਦਾ ਨਵੀਨੀਕਰਨ ਕਰ ਸਕਦੇ ਹਨ।

Advertisement

ਮੰਦਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਕੌਂਸਲੇਟ ਵੱਲੋਂ 17 ਨਵੰਬਰ 2024 ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪੀਲ ਰੀਜਨਲ ਪੁਲੀਸ (Peel Police) ਦੀ ਅਧਿਕਾਰਤ ਖੁਫੀਆ ਜਾਣਕਾਰੀ ਮੁਤਾਬਕ ਹਿੰਸਕ ਵਿਰੋਧ ਪ੍ਰਦਰਸ਼ਨ ਹੋਣ ਦੇ ਖਦਸ਼ੇ ਕਾਰਨ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਕਮਿਊਨਿਟੀ ਮੈਂਬਰਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ, ‘‘ਅਸੀਂ ਸਾਰੇ ਭਾਈਚਾਰੇ ਦੇ ਮੈਂਬਰਾਂ ਤੋਂ ਮੁਆਫੀ ਮੰਗਦੇ ਹਾਂ ਜੋ ਇਸ ’ਤੇ ਨਿਰਭਰ ਸਨ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਕੈਨੇਡਾ ਵਿੱਚ ਹਿੰਦੂ ਮੰਦਰਾਂ ਵਿੱਚ ਆਉਣਾ ਅਸੁਰੱਖਿਅਤ ਮਹਿਸੂਸ ਕਰਦੇ ਹਨ।’’

ਮੰਦਰ ਪ੍ਰਸ਼ਾਸਨ ਨੇ ਹੋਰ ਕਿਹਾ,‘‘ਅਸੀਂ ਪੀਲ ਪੁਲੀਸ ਤੋਂ ਬਰੈਂਪਟਨ ਤ੍ਰਿਵੇਣੀ ਮੰਦਰ ਵਿਰੁੱਧ ਫੈਲਾਈਆਂ ਜਾ ਰਹੀਆਂ ਧਮਕੀਆਂ ਦਾ ਹੱਲ ਕਰਨ ਅਤੇ ਕੈਨੇਡੀਅਨ ਹਿੰਦੂ ਭਾਈਚਾਰੇ ਤੇ ਆਮ ਲੋਕਾਂ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਆਸਵੰਦ ਹਾਂ।’’

ਜ਼ਿਕਰਯੋਗ ਹੈ ਕਿ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਸਾਰੇ ਹਿੰਦੂ ਭਾਈਚਾਰੇ ਲਈ ਇੱਕ ਅਧਿਆਤਮਿਕ ਸਥਾਨ ਹੈ। ਬੀਤੀ 3 ਨਵੰਬਰ ਨੂੰ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਇੱਕ ਭਾਰਤੀ ਕੌਂਸਲਰ ਕੈਂਪ ਵਿੱਚ ਹਿੰਸਕ ਵਿਘਨ ਸਾਹਮਣੇ ਆਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਨਵੀਂ ਦਿੱਲੀ ਉਮੀਦ ਕਰਦੀ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣਗੇ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਗੇ। ਏਐੱਨਆਈ

Advertisement