ਕੈਗ ਨੇ ਫ਼ੌਜੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਵਿੱਚ ਦੇਰੀ ’ਤੇ ਚੁੱਕੇ ਸਵਾਲ
ਨਵੀਂ ਦਿੱਲੀ: ਮਾਰਚ 2021 ਨੂੰ ਖਤਮ ਹੋਏ ਸਾਲ ਲਈ ਭਾਰਤ ਦੇ ਕੰਪਟੋਰਲਰ ਐਂਡ ਔਡੀਟਰ ਜਨਰਲ (ਕੈਗ) ਦੀ ਰਿਪੋਰਟ ਨੇ ਫ਼ੌਜ ਵਿੱਚ ‘ਕੋਰਟ ਆਫ ਇਨਕੁਆਰੀ’ (ਸੀਓਆਈ) ਦੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਵਿੱਚ ‘ਲਗਾਤਾਰ ਦੇਰੀ’ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ...
Advertisement
ਨਵੀਂ ਦਿੱਲੀ:
ਮਾਰਚ 2021 ਨੂੰ ਖਤਮ ਹੋਏ ਸਾਲ ਲਈ ਭਾਰਤ ਦੇ ਕੰਪਟੋਰਲਰ ਐਂਡ ਔਡੀਟਰ ਜਨਰਲ (ਕੈਗ) ਦੀ ਰਿਪੋਰਟ ਨੇ ਫ਼ੌਜ ਵਿੱਚ ‘ਕੋਰਟ ਆਫ ਇਨਕੁਆਰੀ’ (ਸੀਓਆਈ) ਦੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਵਿੱਚ ‘ਲਗਾਤਾਰ ਦੇਰੀ’ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਫ਼ੌਜ ਦੀਆਂ ਤਿੰਨ ਕਮਾਂਡਾਂ ਵਿੱਚ ਵਿੱਤੀ ਨੁਕਸਾਨ ਨਾਲ ਜੁੜੇ 95 ਮਾਮਲਿਆਂ ’ਚੋਂ ਸੀਓਆਈ ਨੂੰ ਇਕੱਠਾ ਕਰਨ ਅਤੇ ਪੂਰਾ ਕਰਨ ਲਈ ਨਿਰਧਾਰਤ ਸਮਾਂ-ਸੀਮਾ ‘ਸਿਰਫ਼ 46 ਅਤੇ 25 ਮਾਮਲਿਆਂ ਵਿੱਚ’ ਪੂਰੀ ਹੋ ਗਈ। ਕੈਗ ਦੀ ਰਿਪੋਰਟ ਮੰਗਲਵਾਰ ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ। ਕੈਗ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਰਿਪੋਰਟ ਵਿੱਚ 2020-21 ਵਿੱਚ ਰੱਖਿਆ ਵਿਭਾਗ, ਫੌਜ, ਮਿਲਟਰੀ ਇੰਜਨੀਅਰ ਸੇਵਾਵਾਂ, ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਨਾਲ ਸਬੰਧਤ ਰੱਖਿਆ ਮੰਤਰਾਲੇ ਦੇ ਲੈਣ-ਦੇਣ ਦੇ ਆਡਿਟ ਦੇ ਨਤੀਜੇ ਸ਼ਾਮਲ ਹਨ। -ਪੀਟੀਆਈ
Advertisement
Advertisement