ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਮਨੀ ਚੋਣ: ਗੁਜਰਾਤ ’ਚ ਇਕ ਸੀਟ ‘ਆਪ’ ਤੇ ਦੂਜੀ ਭਾਜਪਾ ਦੀ ਝੋਲੀ; ਲੁਧਿਆਣਾ ’ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਜਿੱਤੇ

ਕੇਰਲਾ ਦੀ ਨੀਲਾਂਬੁਰ ਸੀਟ ’ਤੇ ਯੂਡੀਐੱਫ ਉਮੀਦਵਾਰ ਤੇ ਪੱਛਮੀ ਬੰਗਾਲ ਦੇ ਕਾਲੀਗੰਜ ’ਚ ਤ੍ਰਿਣਮੂਲ ਕਾਂਗਰਸ ਉਮੀਦਵਾਰ ਅੱਗੇ
Advertisement

ਪੰਜਾਬੀ ਟ੍ਰਿਬਿਊਨ ਵੈੱਸ ਡੈਸਕ

ਚੰਡੀਗੜ੍ਹ, 23 ਜੂਨ

Advertisement

Assembly bypoll result ਚਾਰ ਸੂਬਿਆਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿਚ ਦੋ ਸੀਟਾਂ ਆਮ ਆਦਮੀ ਪਾਰਟੀ ਤੇ ਇਕ ਸੀਟ ਭਾਜਪਾ ਨੇ ਜਿੱਤ ਲਈ ਹੈ ਜਦੋਂਕਿ ਇਕ ਇਕ ਸੀਟ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਅੱਗੇ ਹਨ।

ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਇੱਥੇ ਜ਼ਿਮਨੀ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਇਸ ਸਾਲ ਜਨਵਰੀ ਵਿੱਚ 'ਆਪ' ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਅਤੇ ਇੱਥੇ ਚੋਣ ਜ਼ਰੂਰੀ ਹੋ ਗਈ ਸੀ।

ਗੁਜਰਾਤ ਦੀ ਵਿਸਾਵਦਰ ਸੀਟ ’ਤੇ ਆਪ ਉਮੀਦਵਾਰ ਇਤਾਲੀਆ ਗੋਪਾਲ ਜੇਤੂ ਰਹੇ ਹਨ। ਇਤਾਲੀਆ ਨੇ ਭਾਜਪਾ ਉਮੀਦਵਾਰ ਕਿਰਿਤ ਪਟੇਲ ਨੂੰ 17554 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ 'ਆਪ' ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ।

ਗੁਜਰਾਤ ਦੀ ਕਾਡੀ ਸੀਟ ’ਤੇ ਭਾਜਪਾ ਦੇ ਰਾਜੇਂਦਰ ਚਾਵੜਾ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਰਮੇਸ਼ ਚਾਵੜਾ ਨੂੰ 39452 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਅਨੁਸੂਚਿਤ ਜਾਤੀ (ਐਸਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ।

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਕਾਲੀਗੰਜ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਵਿੱਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ 13ਵੇਂ ਗੇੜ ਦੀ ਗਿਣਤੀ ਮਗਰੋਂ ਭਾਜਪਾ ਦੇ ਆਸ਼ੀਸ਼ ਘੋਸ਼ ਨਾਲੋਂ 29749 ਵੋਟਾਂ ਨਾਲ ਅੱਗੇ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ 13ਵੇਂ ਗੇੜ ਦੀ ਗਿਣਤੀ ਤੋਂ ਬਾਅਦ, ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫਾ ਅਹਿਮਦ ਨੂੰ 59329 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ, ਕਾਂਗਰਸ ਉਮੀਦਵਾਰ ਕਾਬਿਲ ਉਦੀਨ ਸ਼ੇਖ, ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ-ਐਮ) ਦਾ ਸਮਰਥਨ ਪ੍ਰਾਪਤ ਹੈ, ਨੂੰ 19516 ਵੋਟਾਂ ਮਿਲੀਆਂ।

ਉੱਤਰੀ ਕੇਰਲਾ ਦੀ ਨੀਲਾਂਬੁਰ ਸੀਟ 'ਤੇ, ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਵਿਰੋਧੀ ਗਠਜੋੜ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂਡੀਐਫ) ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਅਗਵਾਈ ਵਾਲੇ ਖੱਬੇ ਡੈਮੋਕਰੈਟਿਕ ਫਰੰਟ (ਐਲਡੀਐਫ) ਤੋਂ ਅੱਗੇ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਗਿਣਤੀ ਦੇ ਆਖਰੀ ਤੇ 19ਵੇਂ ਗੇੜ ਦੇ ਅੰਤ ’ਤੇ, ਯੂਡੀਐਫ ਉਮੀਦਵਾਰ ਆਰੀਆਦਾਨ ਸ਼ੌਕਤ ਸੱਤਾਧਾਰੀ ਸੀਪੀਆਈ-ਐਮ ਉਮੀਦਵਾਰ ਐਮ. ਸਵਰਾਜ ਤੋਂ 11077 ਵੋਟਾਂ ਨਾਲ ਅੱਗੇ ਹੈ। ਸ਼ੌਕਤ ਮਰਹੂਮ ਸੀਨੀਅਰ ਕਾਂਗਰਸੀ ਨੇਤਾ ਆਰੀਆਦਾਨ ਮੁਹੰਮਦ ਦੇ ਪੁੱਤਰ ਹਨ ਜਦੋਂ ਕਿ ਸਵਰਾਜ ਸੀਪੀਆਈ-ਐਮ ਰਾਜ ਸਕੱਤਰੇਤ ਦੇ ਮੈਂਬਰ ਹਨ। ਆਜ਼ਾਦ ਉਮੀਦਵਾਰ ਅਤੇ ਦੋ ਵਾਰ ਵਿਧਾਇਕ ਰਹੇ ਪੀ. ਵੀ. ਅਨਵਰ ਨੇ ਨੀਲਾਂਬੁਰ ਸੀਟ 'ਤੇ ਹੋਈ ਜ਼ਿਮਨੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਯੂਡੀਐਫ ਅਤੇ ਐਲਡੀਐਫ ਦੋਵਾਂ ਨੂੰ ਹੈਰਾਨ ਕਰ ਦਿੱਤਾ।

Advertisement
Show comments