ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ
ਬੱਸ ਵਿਚ ਸਵਾਰ ਸਾਰੇ ਜਵਾਨਾਂ ਨੂੰ ਬਚਾਇਆ; ਡਰਾਈਵਰ ਨੂੰ ਸੱਟਾਂ ਲੱਗੀਆਂ, ਹਸਪਤਾਲ ਦਾਖਲ ਕਰਵਾਇਆ
Advertisement
ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੂੰ ਲਿਜਾ ਰਹੀ ਬੱਸ ਅੱਜ ਸਵੇਰੇ ਸਿੰਧ ਦਰਿਆ ਵਿਚ ਡਿੱਗ ਗਈ ਹੈ। ਹਾਲਾਂਕਿ ਬੱਸ ਵਿਚ ਸਵਾਰ ਸਾਰੇ ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਬੱਸ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Advertisement
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਗੰਦਰਬਲ ਜ਼ਿਲ੍ਹੇ ਦੇ ਕੁਲਨ ਵਿੱਚ ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਸਿੰਧ ਦਰਿਆ ਵਿੱਚ ਡਿੱਗ ਗਈ। ਬੱਸ ਵਿੱਚ ਸਵਾਰ ਸਾਰੇ ਜਵਾਨਾਂ ਨੂੰ ਬਚਾ ਲਿਆ ਗਿਆ, ਹਾਲਾਂਕਿ ਇਹ ਫੌਰੀ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਸ ਵਿੱਚ ਕਿੰਨੇ ਜਵਾਨ ਸਨ। ਅਧਿਕਾਰੀ ਨੇ ਕਿਹਾ, "ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।"
Advertisement