ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਸ ਹਾਦਸਾ: ਦੋ ਡੀ ਟੀ ਓ ਮੁਅੱਤਲ

ਜੈਸਲਮੇਰ ਨੇੜੇ ਬੱਸ ਨੂੰ ਅੱਗ ਲੱਗਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਰਾਜਸਥਾਨ ਸਰਕਾਰ ਨੇ ਕਥਿਤ ਲਾਪਰਵਾਹੀ ਲਈ ਚਿਤੌੜਗੜ੍ਹ ਦੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਦੋ ਡੀ ਟੀ ਓਜ਼, ਚੁੰਨੀਲਾਲ ਅਤੇ ਸੁਰੇਂਦਰ ਸਿੰਘ ਗਹਿਲੋਤ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਢਲੀ ਜਾਂਚ ਅਨੁਸਾਰ...
Rajasthan Chief Minister Bhajan Lal Sharma interacts with people during his visit to meet the injured victims of the Jaisalmer-Jodhpur highway bus accident, at Mahatma Gandhi Hospital, in Jodhpur, Rajasthan.  -PTI Photo
Advertisement
ਜੈਸਲਮੇਰ ਨੇੜੇ ਬੱਸ ਨੂੰ ਅੱਗ ਲੱਗਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਰਾਜਸਥਾਨ ਸਰਕਾਰ ਨੇ ਕਥਿਤ ਲਾਪਰਵਾਹੀ ਲਈ ਚਿਤੌੜਗੜ੍ਹ ਦੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਦੋ ਡੀ ਟੀ ਓਜ਼, ਚੁੰਨੀਲਾਲ ਅਤੇ ਸੁਰੇਂਦਰ ਸਿੰਘ ਗਹਿਲੋਤ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਢਲੀ ਜਾਂਚ ਅਨੁਸਾਰ ਜੋਧਪੁਰ ਜਾਣ ਵਾਲੀ ਨਿੱਜੀ ਬੱਸ ਪਹਿਲੀ ਅਕਤੂਬਰ ਨੂੰ ਚਿਤੌੜਗੜ੍ਹ ਵਿੱਚ ਰਜਿਸਟਰ ਕੀਤੀ ਗਈ ਸੀ। ਏ.ਸੀ. ਬੱਸ ਹੋਣ ਦੇ ਬਾਵਜੂਦ ਬੱਸ ਨੂੰ ਨਾਨ-ਏ.ਸੀ. ਵਜੋਂ ਰਜਿਸਟਰ ਕੀਤਾ ਗਿਆ ਸੀ। ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਜ਼ਖਮੀ ਜੋਧਪੁਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਧਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਹਾਦਸੇ ਦੌਰਾਨ ਜ਼ਿਆਦਾ ਮੌਤਾਂ ਹੋਈਆਂ। ਸਿਹਤ ਮੰਤਰੀ ਗਜੇਂਦਰ ਸਿੰਘ ਖਿਮਸਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੱਸ ਵਿੱਚ ਇੱਕੋ ਦਰਵਾਜ਼ਾ ਸੀ, ਕੋਈ ਐਮਰਜੈਂਸੀ ਐਗਜ਼ਿਟ ਨਹੀਂ ਸੀ, ਖਿੜਕੀਆਂ/ਸ਼ੀਸ਼ੇ ਤੋੜਨ ਲਈ ਕੋਈ ਔਜ਼ਾਰ ਨਹੀਂ ਸੀ, ਸੀਟਾਂ ਵਿਚਕਾਰ ਤੰਗ ਰਸਤਾ ਸੀ, ਜਿਸ ਕਾਰਨ ਯਾਤਰੀ ਉੱਥੇ ਹੀ ਫ਼ਸੇ ਰਹਿ ਗਏ।

 

Advertisement

 

Advertisement
Show comments