ਵਧੀਆ ਸੜਕਾਂ ਬਣਾਓ ਜਾਂ ਕਰਵਾਈ ਦਾ ਸਾਹਮਣਾ ਕਰੋ: ਗਡਕਰੀ
ਟਰਾਂਸਪੋਰਟ ਮੰਤਰੀ ਦੀ ਠੇਕੇਦਾਰਾਂ ਨੂੰ ਚਿਤਾਵਨੀ
Advertisement
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗਾਂਧੀਨਗਰ ਵਿੱਚ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨ ਐੱਚ ਆਈ ਏ) ਦੇ ਅਧਿਕਾਰੀਆਂ ਨਾਲ ਨਜ਼ਰਸਾਨੀ ਮੀਟਿੰਗ ’ਚ ਠੇਕੇਦਾਰਾਂ ਨੂੰ ਮਿਆਰੀ ਸੜਕਾਂ ਯਕੀਨੀ ਬਣਾਉਣ ਲਈ ਸਲਾਹ ਦਿੱਤੀ ਅਤੇ ਕਿਹਾ ਕਿ ਅਜਿਹਾ ਨਾ ਹੋਣ ’ਤੇ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਮੀਟਿੰਗ ਦੌਰਾਨ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨੇ ਠੇਕੇਦਾਰਾਂ ਨੂੰ ਹਾਈਵੇਅ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਵਿੱਚ ਲੋਕਾਂ ਦੀ ਸਹੂਲਤ ਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੰਮ ’ਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਅੱਜ ਬਿਆਨ ’ਚ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ, ਗੁਜਰਾਤ ਵਿੱਚ ਕੌਮੀ ਮਾਰਗ ਬਣਾਉਣ ਤੇ ਉਨ੍ਹਾਂ ਦੀ ਮੁਰੰਮਤ ਲਈ ਅਤੇ ਹੋਰ ਸਬੰਧਤ ਪ੍ਰਾਜੈਕਟਾਂ ਲਈ 20,000 ਕਰੋੜ ਰੁਪਏ ਦੇਵੇਗਾ। ਸ੍ਰੀ ਗਡਕਰੀ ਨੇ ਲੰਘੇ ਦਿਨ ਗੁਜਰਾਤ ਤੇ ਸਾਬਰਕਾਂਥਾ ਜ਼ਿਲ੍ਹੇ ਦੇ ਹਿੰਮਤਨਗਰ ਸ਼ਹਿਰ ਵਿੱਚ ਕੌਮੀ ਮਾਰਗ-48 ਦੇ ਬਣ ਰਹੇ ਹਿੱਸੇ ਦਾ ਨਿਰੀਖਣ ਕੀਤਾ ਅਤੇ ਹਾਈਵੇਅ ’ਤੇ ਮੋਤੀਪੁਰਾ ਫਲਾਈਓਵਰ ਅਤੇ ਅੰਡਰਪਾਸ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਜਾਇਜ਼ਾ ਲਿਆ।
Advertisement
Advertisement
