BSNL ਦਾ 4G stack ‘ਸਵਦੇਸ਼ੀ ਭਾਵਨਾ’ ਦਾ ਪ੍ਰਤੀਕ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ BSNL ਦਾ 4G Stack 'ਸਵਦੇਸ਼ੀ ਭਾਵਨਾ' ਦਾ ਪ੍ਰਤੀਕ ਹੈ। ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਦੇ 'ਐਕਸ' (X) 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਕੇਂਦਰੀ ਮੰਤਰੀ ਸਿੰਧੀਆ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ BSNL ਦਾ 4G Stack 'ਸਵਦੇਸ਼ੀ ਭਾਵਨਾ' ਦਾ ਪ੍ਰਤੀਕ ਹੈ। ਕੇਂਦਰੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਦੇ 'ਐਕਸ' (X) 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਕੇਂਦਰੀ ਮੰਤਰੀ ਸਿੰਧੀਆ ਨੇ ਦਰਸਾਇਆ ਕਿ BSNL ਦਾ 4G ਸਟੈਕ ਕਿਸ ਤਰ੍ਹਾਂ ਸਵਦੇਸ਼ੀ ਭਾਵਨਾ ਦਾ ਪ੍ਰਤੀਕ ਹੈ।"
ਪ੍ਰਧਾਨ ਮੰਤਰੀ ਨੇ ਕਿਹਾ, ‘‘92,000 ਤੋਂ ਵੱਧ ਸਾਈਟਾਂ 2.2 ਕਰੋੜ ਭਾਰਤੀਆਂ ਨੂੰ ਜੋੜ ਰਹੀਆਂ ਹਨ, ਇਹ ਭਾਰਤ ਦੀ ਨਿਰਭਰਤਾ ਤੋਂ ਆਤਮ-ਵਿਸ਼ਵਾਸ ਤੱਕ ਦੀ ਯਾਤਰਾ ਨੂੰ ਦਰਸਾਉਂਦਾ ਹੈ, ਰੁਜ਼ਗਾਰ, ਨਿਰਯਾਤ, ਵਿੱਤੀ ਪੁਨਰ-ਸੁਰਜੀਤੀ ਨੂੰ ਅੱਗੇ ਵਧਾਉਂਦਾ ਹੈ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ।’’
BSNL ਦੇ 25 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਝਾਰਸੁਗੁੜਾ ਤੋਂ ਦੇਸ਼ ਦੇ ਪੂਰੀ ਤਰ੍ਹਾਂ ਸਵਦੇਸ਼ੀ 4G Stack ਅਤੇ 97,500 ਤੋਂ ਵੱਧ BSNL ਟਾਵਰਾਂ ਦਾ ਉਦਘਾਟਨ ਕੀਤਾ। BSNL ਦੇ ਇਹ ਟਾਵਰ ਉੜੀਸਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਅਸਾਮ, ਗੁਜਰਾਤ ਅਤੇ ਬਿਹਾਰ ਵਿੱਚ ਫੈਲੇ ਹੋਏ ਹਨ।
Advertisement
Advertisement