ਬੀਐੱਸਐੱਫ ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ
BSF air wing gets first woman flight engineer
Advertisement
ਬੀਐੱਸਐੱਫ ਦੇ ਏਅਰ ਵਿੰਗ ਨੂੰ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਇਨਹਾਊਸ ਸਿਖਲਾਈ ਦਾ ਅਮਲ ਮੁਕੰਮਲ ਕਰਨ ਮਗਰੋਂ ਆਪਣੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ ਮਿਲ ਗਈ ਹੈ।
ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਹਾਲ ਹੀ ਵਿਚ ਇੰਸਪੈਕਟਰ ਭਾਵਨਾ ਚੌਧਰੀ ਨੂੰ ਚਾਰ ਪੁਰਸ਼ ਸਬਆਰਡੀਨੇਟ ਅਧਿਕਾਰੀਆਂ ਨਾਲ ਉਨ੍ਹਾਂ ਦੇ ਫਲਾਈਂਗ ਬੈਜ ਦਿੱਤੇ ਹਨ।
Advertisement
ਬੀਐੱਸਐੱਫ ਕੋਲ ਸਾਲ 1969 ਤੋਂ ਕੇੇਂਦਰੀ ਗ੍ਰਹਿ ਮੰਤਰਾਲੇ ਦੀ ਹਵਾਬਾਜ਼ੀ ਯੂਨਿਟ ਚਲਾਉਣ ਦਾ ਕੰਮ ਹੈ ਤੇ ਇਹ ਸਾਰੇ ਨੀਮ ਫੌਜੀ ਬਲਾਂ ਅਤੇ ਐੱਨਐੱਸਜੀ ਤੇ ਐੱਨਡੀਆਰਐੱਫ ਵਰਗੇ ਵਿਸ਼ੇਸ਼ ਬਲਾਂ ਦੀਆਂ ਸਾਰੀਆਂ ਅਪਰੇਸ਼ਨਲ ਲੋੜਾਂ ਨੂੰ ਪੂਰਾ ਕਰਦੀ ਹੈ।
ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਪੰਜ ਸਬਆਰਡੀਨੇਟ ਅਧਿਕਾਰੀਆਂ ਨੂੰ ਬੀਐੱਸਐੱਫ ਏਅਰ ਵਿੰਗ ਦੇ ਇੰਸਟ੍ਰਕਟਰਾਂ ਵੱਲੋਂ ਸਿਖਲਾਈ ਦਿੱਤੀ ਗਈ ਹੈ ਤੇ ਹਾਲ ਹੀ ਵਿਚ ਉਨ੍ਹਾਂ ਆਪਣੀ ਦੋ ਮਹੀਨੇ ਦੀ ਸਿਖਲਾਈ ਪੂਰੀ ਕੀਤੀ ਹੈ।
Advertisement