ਬੀਆਰਐੱਸ ਵੱਲੋਂ ਵਿਧਾਇਕਾਕੇ. ਕਵਿਤਾ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਮੁਅੱਤਲ
BRS suspends MLC K Kavitha for anti-party activities
Advertisement
ਬੀਆਰਐੱਸ (ਭਾਰਤ ਰਾਸ਼ਟਰ ਸਮਿਤੀ) ਨੇ ਵਿਧਾਇਕਾ (Member of Legislative Council) ਕੇ. ਕਵਿਤਾ K Kavitha ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਪਾਰਟੀ ਦੇ ਜਨਰਲ ਸਕੱਤਰ ਟੀ. ਰਵਿੰਦਰ ਅਤੇ ਇੱਕ ਹੋਰ ਜਨਰਲ ਸਕੱਤਰ (ਅਨੁਸ਼ਾਸਨੀ ਮਾਮਲਿਆਂ ਦੇ ਇੰਚਾਰਜ) ਸੋਮਾ ਭਰਤ ਕੁਮਾਰ ਨੇ ਕਿਹਾ ਕਿ ਮੀਡੀਆ ਨੂੰ ਜਾਰੀ ਬਿਆਨ ’ਚ ਦੱਸਿਆ ਕਿ ਕਵਿਤਾ ਦੇ ਪਿਤਾ ਤੇ BRS ਦੇ ਪ੍ਰਧਾਨ K Chandrasekhar Rao ਨੇ ਉਨ੍ਹਾਂ (ਕੇ. ਕਵਿਤਾ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ।
Advertisement
ਇਸ ਵਿੱਚ ਕਿਹਾ ਗਿਆ ਕਿ ਹਾਲੀਆ ਸਮੇਂ ਦੌਰਾਨ ਕਵਿਤਾ ਦੇ ਵਿਵਹਾਰ ਤੇ ਉਸ ਦੀਆਂ ਪਾਰਟੀ ਵਿਰੋਧੀ ਸਰਗਰਮੀਆ ਕਾਰਨ ਬੀਆਰਐੱਸ ਨੂੰ ਠੇਸ ਪਹੁੰਚੀ ਹੈ। ਲੀਡਰਸ਼ਿਪ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ।
Advertisement