ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਨੂੰ ਕੈਂਸਰ, ਮੋਦੀ ਨੇ ਜਲਦੀ ਠੀਕ ਹੋਣ ਕਾਮਨਾ ਕੀਤੀ
ਨਵੀਂ ਦਿੱਲੀ, 6 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਚਾਰਲਸ III ਨੂੰ ਕੈਂਸਰ ਹੋਣ ਦਾ ਪਤਾ ਲੱਗਾ ਹੈ। ਲੰਡਨ 'ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ...
Advertisement
ਨਵੀਂ ਦਿੱਲੀ, 6 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਚਾਰਲਸ III ਨੂੰ ਕੈਂਸਰ ਹੋਣ ਦਾ ਪਤਾ ਲੱਗਾ ਹੈ। ਲੰਡਨ 'ਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹਾਇਸ਼ ਬਕਿੰਘਮ ਪੈਲੇਸ ਨੇ ਬੀਤੇ ਦਿਨ ਬਿਆਨ 'ਚ ਕਿਹਾ ਕਿ ਗਦੂਦਾਂ ਦੀ ਹਾਲ ਹੀ 'ਚ ਕੀਤੀ ਗਈ ਜਾਂਚ ਦੌਰਾਨ ਚਾਰਲਸ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ। ਇਹ ਨਹੀਂ ਦੱਸਿਆ ਕਿ 75 ਸਾਲਾ ਚਾਰਲਸ ਕਿਸ ਕਿਸਮ ਦੇ ਕੈਂਸਰ ਤੋਂ ਪੀੜਤ ਹਨ ਪਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਹੌਸਲੇ ’ਚ ਹਨ।
Advertisement
Advertisement